28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਜਿੱਤ ਕੇ ਹਲਕੇ ਦੇ ਸਾਰੇ ਮੁੱਦੇ ਵਿਧਾਨ ਸਭਾ 'ਚ ਲੈਕੇ ਜਾਵਾਂਗਾ-ਜੀਵਨ ਗੁਪਤਾ <br/>

Ad Position 21
No active advertisement
ਭਾਜਪਾ ਦੇ ਸਥਾਨਕ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀਵਨ ਗੁਪਤਾ, ਨਾਲ ਮੌਜੂਦ ਸੀਨੀਅਰ ਭਾਜਪਾ ਆਗੂ ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਗੁਰਦੀਪ ਸਿੰਘ ਨੀਟੂ, ਨਰਿੰਦਰ ਸਿੰਘ ਮੱਲ੍ਹੀ ਤੇ ਹੋਰ | ਤਸਵੀਰ-ਸੇਵਕ ਸਿੰਘ <br/> 01-06-2025
ਲੁਧਿਆਣਾ, 31 ਮਈ (ਭੁਪਿੰਦਰ ਸਿੰਘ ਬੈਂਸ)- ਮੇਰਾ ਹਲਕਾ, ਮੇਰਾ ਪਰਿਵਾਰ ਹੈ ਅਤੇ ਮੈਂ ਵਿਧਾਨ ਸਭਾ ਪੱਛਮੀ ਦੀ 19 ਜੂਨ ਨੰੂ ਹੋ ਰਹੀ ਜ਼ਿਮਨੀ ਚੋਣ ਜਿੱਤ ਕੇ ਹਲਕੇ ਦੇ ਸਾਰੇ ਮੁੱਦੇ ਵਿਧਾਨਸਭਾ ਵਿਚ ਲੈਕੇ ਜਾਵਾਂਗਾ | ਭਾਜਪਾ ਹਾਈਕਮਾਂਡ ਵਲੋਂ ਵਿਧਾਨ ਸਭਾ ਹਲਕਾ ਪੱਛਮੀ ਦੀ ਚੋਣ ਟਿਕਟ ਦੇਣ ਮਗਰੋਂ ਸਥਾਨਕ ਭਾਜਪਾ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀਵਨ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ 3 ਸਾਲ ਦੇ ਰਾਜ ਵਿਚ ਸੂਬੇ ਦੇ ਵਿਕਾਸ ਲਈ ਕੁੱਝ ਵੀ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਜੋ ਕੇਂਦਰ ਸਰਕਾਰ ਵਲੋਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ | ਉਨ੍ਹਾਂ ਯੋਜਨਾਵਾਂ ਨੰੂ ਆਪਣੀਆਂ ਦੱਸ ਕੇ ਆਪ ਪਾਰਟੀ ਦੇ ਆਗੂ ਸੂਬੇ ਦੀ ਜਨਤਾ ਨੰੂ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਰ ਸੂਬੇ ਦੀ ਜਨਤਾ ਆਪ ਪਾਰਟੀ ਦੇ ਆਗੂਆਂ ਦੀ ਗੱਲਾਂ ਵਿਚ ਨਹੀਂ ਆਉਣ ਵਾਲੀ ਹੈ | ਉਨ੍ਹਾਂ ਕਿਹਾ ਕਿ ਉਕਤ ਜ਼ਿਮਨੀ ਚੋਣ ਸੂਬੇ ਵਿਚ 2027 ਦੀਆਂ ਹੋਣ ਵਾਲੀਆਂ ਚੋਣਾਂ ਦਾ ਇਕ ਟਰਾਇਲ ਹੈ ਤੇ ਹਲਕਾ ਪੱਛਮੀ ਦੇ ਨਿਵਾਸੀ ਉਨ੍ਹਾਂ ਨੰੂ ਜਿੱਤਾ ਕੇ, ਸੂਬੇ ਵਿਚ 2027 ਵਿਚ ਭਾਜਪਾ ਦੀ ਸਰਕਾਰ ਬਣਾਉਣ ਦੀ ਨੀਂਹ ਰੱਖਣਗੇ | ਜੀਵਨ ਗੁਪਤਾ ਵਲੋਂ ਉਨ੍ਹਾਂ ਨੰੂ ਹਲਕਾ ਪੱਛਮੀ ਤੋਂ ਜ਼ਿਮਨੀ ਚੋਣ ਲੜਨ ਲਈ ਟਿਕਟ ਦੇਣ ਤੇ ਕੇਂਦਰੀ ਭਾਜਪਾ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ ਗਿਆ | ਇਸ ਮੌਕੇ ਸੀਨੀਅਰ ਭਾਜਪਾ ਆਗੂ ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਗੁਰਦੇਵ ਸ਼ਰਮਾ ਦੇਬੀ, ਗੁਰਦੀਪ ਸਿੰਘ ਨੀਟੂ, ਨਰਿੰਦਰ ਸਿੰਘ ਮੱਲ੍ਹੀ ਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਾਰਡ-57 ਦੇ ਲੋਕਾਂ ਨੇ ਆਸ਼ੂ ਦੇ ਹੱਕ 'ਚ ਕਰਵਾਈ ਮੀਟਿੰਗ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੀ ਜਿੱਤ ਲਈ ਵਾਲਮੀਕਿ ਸਮਾਜ ਅਣਥੱਕ ਮਿਹਨਤ ਕਰੇਗਾ-ਵੀਰ ਬੀ. ਕੇ. ਟਾਂਕ <br/>
Ad Position 24