ਲੁਧਿਆਣਾ, 31 ਮਈ (ਡਾ. ਤਰਲੋਚਨ ਸਿੰਘ)-ਸਾਹਿੱਤਿਕ ਸੰਸਥਾ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਦੇ ਡਾ. ਪਰਮਿੰਦਰ ਸਿੰਘ ਹਾਲ ਵਿਚ ਡਾ. ਗੁਰਚਰਨ ਕÏਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪ੍ਰੋ. ਰਵਿੰਦਰ ਭੱਠਲ ਮੁੱਖ ਮਹਿਮਾਨ ਅਤੇ ਬਰਨਾਲਾ ਸਾਹਿੱਤ ਸਭਾ ਦੇ ਸਾਬਕਾ ਪ੍ਰਧਾਨ ਪਿ੍ੰ. ਸੁਰਿੰਦਰ ਸਿੰਘ ਭੱਠਲ ਵਿਸ਼ੇਸ਼ ਮਹਿਮਾਨ ਦੇ ਤÏਰ ਤੇ ਸ਼ਾਮਿਲ ਹੋਏ¢ ਮੀਟਿੰਗ ਦੇ ਸ਼ੁਰੂ ਵਿਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸਾਰੇ ਹਾਜ਼ਰ ਸਾਹਿਤਕਾਰਾਂ ਅਤੇ ਕਵੀਆਂ ਨੇ ਉਨ੍ਹਾਂ ਨੂੰ ਨਮਨ ਕੀਤਾ¢ ਪ੍ਰੋ. ਰਵਿੰਦਰ ਭੱਠਲ, ਸੁਰਿੰਦਰ ਭੱਠਲ ਅਤੇ ਡਾ. ਗੁਰਚਰਨ ਕÏਰ ਕੋਚਰ ਨੇ ਪੰਚਮ ਪਾਤਸ਼ਾਹ ਦੇ ਜੀਵਨ ਤੇ ਭਰਪੂਰ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ¢ ਅਮਰਜੀਤ ਸ਼ੇਰਪੁਰੀ ਨੇ ਉਨ੍ਹਾਂ ਦੇ ਜੀਵਨ ਤੇ ਬੋਲਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਕੁਰਬਾਨੀ ਨੇ ਸਾਨੂੰ ਹੱਕ, ਸੱਚ ਅਤੇ ਦਿ੍ੜ੍ਹਤਾ ਨਾਲ ਜੀਵਨ ਜਿਊਣ ਦੀ ਜਾਂਚ ਸਿਖਾਈ ਹੈ¢ ਉਘੀ ਕਹਾਣੀ ਕਾਰਾ ਇੰਦਰਜੀਤਪਾਲ ਨੇ ਕਿਹਾ ਕਿ ਮੁਗ਼ਲ ਸਲਤਨਤ ਵਲੋਂ ਗੁਰੂ ਸਾਹਿਬ ਉੱਤੇ ਕੀਤੇ ਕੋਝੇ ਤੇ ਦਿਲ ਕੰਬਾਊ ਜ਼ੁਲਮਾਂ ਦੀ ਮਿਸਾਲ ਦੁਨੀਆ ਵਿਚ ਕਿਧਰੇ ਵੀ ਨਹੀਂ ਮਿਲਦੀ ਜਿਸ ਨੂੰ ਰਹਿੰਦੀ ਦੁਨੀਆ ਤੱਕ ਲਾਹਨਤਾਂ ਪੈਂਦੀਆਂ ਰਹਿਣਗੀਆਂ¢ ਇਸ ਮÏਕੇ ਡਾ. ਗੁਲਜ਼ਾਰ ਪੰਧੇਰ, ਜਨਮੇਜਾ ਜÏਹਲ ਅਤੇ ਬਾਪੂ ਬਲਕÏਰ ਸਿੰਘ ਨੇ ਵੀ ਗੁਰੂ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ¢ ਉਪਰੰਤ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਹੋਇਆ¢ ਜਿਸ ਵਿਚ ਹਾਜ਼ਰ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਵਧੀਆ ਹਾਜ਼ਰੀ ਲਗਾਈ¢ ਅੰਤ ਵਿਚ ਪ੍ਰਧਾਨ ਡਾ. ਗੁਰਚਰਨ ਕÏਰ ਕੋਚਰ ਨੇ ਸਭਨਾਂ ਦਾ ਧੰਨਵਾਦ ਕੀਤਾ¢