28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕਰਨਾ ਹੀ 'ਏਕ ਨਈ ਉਡਾਨ' ਸੰਸਥਾ ਦਾ ਮੁੱਖ ਟੀਚਾ-ਪ੍ਰਧਾਨ ਇੰਦਰਜੀਤ ਕੌਰ ਓਬਰਾਏ <br/>

Ad Position 21
No active advertisement
ਐਨ.ਜੀ.ਓ. 'ਏਕ ਨੇਈ ਉਡਾਨ' ਦੀਆਂ ਮੈਂਬਰਾਨ ਸਨਮਾਨ ਸਮੇਂ ਐਨ.ਜੀ.ਓ. ਦੀ ਪ੍ਰਧਾਨ ਇੰਦਰਜੀਤ ਕੌਰ ਓਬਰਾਏ ਅਤੇ ਚੇਅਰਪਰਸਨ ਸਵਰਨਜੀਤ ਕੌਰ ਸੱਗੂ ਨਾਲ | ਅਜੀਤ ਤਸਵੀਰ <br/> 01-06-2025
ਲੁਧਿਆਣਾ, 31 ਮਈ (ਪਰਮਿੰਦਰ ਸਿੰਘ ਆਹੂਜਾ)-ਐਨ.ਜੀ.ਓ. 'ਏਕ ਨੇਈ ਉਡਾਨ' ਵਲੋਂ ਇਕ ਜੋਤ ਵਿਕਲਾਂਗ ਸਕੂਲ ਭਾਈ ਰਣਧੀਰ ਸਿੰਘ ਨਗਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸੂਰਮੇ ਸਿੰਘ ਬੱਚਿਆਂ ਵਲੋਂ ਕੀਰਤਨ ਕੀਤਾ ਗਿਆ, ਜੋ ਮੰਦਬੁੱਧੀ ਬੱਚੇ ਸਨ ਤੇ ਮੰਜੀ ਉਤੇ ਹੀ ਪਏ ਹੋਏ ਸਨ, ਚੱਲ-ਫਿਰ ਨਹੀਂ ਸਕਦੇ, ਜਿਸ ਕਰਕੇ ਉਹ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ | ਚੇਅਰ ਪਰਸਨ ਸਵਰਨਜੀਤ ਕੌਰ ਸੱਗੂ ਨੇ ਕਿਹਾ ਕਿ ਇਸ ਮਕਸਦ ਨੂੰ ਮੁੱਖ ਰੱਖਦੇ ਹੋਏ ਐਨ.ਜੀ.ਓ. ਵਲੋਂ ਇਹੀ ਫ਼ੈਸਲਾ ਲਿਆ ਗਿਆ ਕਿ ਕਿਉਂ ਨਾ ਘਰੋਂ ਪਰੌਂਠੇ, ਦਾਲ ਸਬਜ਼ੀ, ਦਹੀਂ, ਲੱਸੀ ਲਿਜਾ ਕੇ ਇਨ੍ਹਾਂ ਬੱਚਿਆਂ 'ਚ ਲੰਗਰ ਵਰਤਾਇਆ ਜਾਵੇ | ਇਸ ਮੌਕੇ ਇਕ ਜੋਤ ਵਿਕਲਾਂਗ ਸਕੂਲ ਦੀ ਪਿ੍ੰਸੀਪਲ ਸਤਵੰਤ ਕੌਰ ਵਲੋਂ ਐਨ.ਜੀ.ਓ. ਦੀ ਪ੍ਰਧਾਨ ਇੰਦਰਜੀਤ ਕੌਰ ਓਬਰਾਏ ਅਤੇ ਚੇਅਰਪਰਸਨ ਸਵਰਨਜੀਤ ਕੌਰ ਸੱਗੂ ਨੂੰ ਜੀ ਆਇਆਂ ਕਿਹਾ | ਉਨ੍ਹਾਂ ਅੱਗੇ ਕਿਹਾ ਕਿ ਸਾਡੀ ਐਨ.ਜੀ.ਓ. ਦਾ ਮਕਸਦ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕਰਨਾ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਇੰਦਰਜੀਤ ਕੌਰ ਓਬਰਾਏ ਅਤੇ ਚੇਅਰਪਰਸਨ ਸਵਰਨਜੀਤ ਕੌਰ ਸੱਗੂ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਸੰਸਥਾ ਵਲੋਂ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ | ਇਸ ਦੌਰਾਨ ਪਿੰ੍ਰਸੀਪਲ ਸਤਵੰਤ ਕੌਰ 'ਇਕ ਨੇਈ ਉਡਾਨ' ਸੰਸਥਾ ਦੇ ਮੈਂਬਰ ਵੀ ਬਣੇ | ਇਸ ਮੌਕੇ ਸਤਿੰਦਰ ਟੋਨੀ, ਗੀਤੂ ਮੱਕੜ, ਸ਼ਸ਼ੀ ਕਾਕੜੀਆ, ਗੁਰਪ੍ਰੀਤ ਕੋਰ, ਮਨਪ੍ਰੀਤ ਕੌਰ, ਮਨਮੀਤ ਕੌਰ, ਮਨਜੀਤ ਕੌਰ, ਦਵਿੰਦਰ ਕੌਰ, ਗੁਰਪ੍ਰੀਤ ਕੌਰ, ਕੋਮਲ ਸੇਠੀ, ਪੂਨਮ ਸੂਦ, ਵਿਰਕ, ਸਰਿਤਾ ਨੇਬ, ਰਮਨਦੀਪ ਕੌਰ, ਕੁਲਵੰਤ ਕੌਰ ਭੰਬਰ, ਮਨਜੀਤ ਕੌਰ, ਮਨਮੀਤ ਕੌਰ, ਦਵਿੰਦਰ ਕੌਰ, ਦਲਜੀਤ ਕੌਰ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ, ਜਿਸ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੁਆਮੀ ਸੰਤ ਦਾਸ ਦਰਬਾਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਸਾਹਿਤਕ ਸੰਸਥਾ ਸਿਰਜਣਧਾਰਾ ਦੀ ਹੋਈ ਮਹੀਨਾਵਾਰ ਮੀਟਿੰਗ <br/>
Ad Position 24