28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੁਆਮੀ ਸੰਤ ਦਾਸ ਦਰਬਾਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>

Ad Position 21
No active advertisement
ਸੁਆਮੀ ਸੰਤ ਦਾਸ ਦਰਬਾਰ ਪੰਜਾਬੀ ਬਾਗ ਕਾਲੋਨੀ ਸਲੇਮਟਾਬਰੀ ਵਿਖੇ ਹੋਏ ਸਮਾਗਮ ਸਮੇਂ ਕਥਾ ਕਰਦੇ ਗਿਆਨੀ ਹਰਦੀਪ ਸਿੰਘ ਅਤੇ ਹਾਜ਼ਰ ਸੰਗਤ | ਅਜੀਤ ਤਸਵੀਰ <br/> 01-06-2025
ਲੁਧਿਆਣਾ, 31 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਉਦਾਸੀਨ ਦੀ ਦੇਖ ਰੇਖ ਅਤੇ ਗੁਰਪੁਰਵਾਸੀ ਗਿਆਨੀ ਇੰਦਰਮੋਹਨ ਸਿੰਘ ਦੀਆਂ ਅਸੀਸਾਂ ਸਦਕਾ ਗੁਰਮਤਿ ਸਮਾਗਮ ਸੁਆਮੀ ਸੰਤ ਦਾਸ ਦਰਬਾਰ ਪੰਜਾਬੀ ਬਾਗ ਕਾਲੋਨੀ ਸਲੇਮਟਾਬਰੀ ਵਿਖੇ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸਥਾਨ ਦੇ ਮੁੱਖ ਪ੍ਰਬੰਧਕ ਗਿਆਨੀ ਹਰਦੀਪ ਸਿੰਘ ਨੇ ਦੱਸਿਆ ਕਿ ਸਵੇਰੇ 9:30 ਤੋਂ 12:30 ਵਜੇ ਤੱਕ ਵਿਸ਼ੇਸ਼ ਦੀਵਾਨ ਸਜਾਏ ਗਏ | ਅਸਥਾਨ ਦੀਆਂ ਬੀਬੀਆਂ ਦੇ ਜੱਥੇ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ | ਕਥਾ ਵਾਚਕ ਗਿਆਨੀ ਹਰਦੀਪ ਸਿੰਘ ਨੇ ਸੰਗਤਾਂ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਕੌਮ ਦੀ ਖਾਤਰ ਗੁਰੂ ਸਾਹਿਬ ਵਲੋਂ ਦਿੱਤੀਆਂ ਸ਼ਹਾਦਤਾਂ ਬਾਰੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਵੀ ਗੁਰੂ ਵਾਲੇ ਬਣ ਸਕਣ | ਇਸ ਮੌਕੇ ਗਿਆਨੀ ਹਰਦੀਪ ਸਿੰਘ ਨੇ ਜੱਥਿਆਂ ਨੂੰ ਸਨਮਾਨਿਤ ਕਰਦਿਆਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇੰਜੀਨੀਅਰ ਮਨਦੀਪ ਸਿੰਘ ਨੇ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ |

Ad Position 22
No active advertisement
ਪਿਛਲੀ ਖ਼ਬਰ ਢੀਂਡਸਾ ਦੀਆਂ ਪੰਜਾਬ ਪ੍ਰਤੀ ਸੇਵਾਵਾਂ ਚਿਰਾਂ ਤੱਕ ਯਾਦ ਰਹਿਣਗੀਆਂ-ਆਲੀਵਾਲ ਅਗਲੀ ਖ਼ਬਰ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕਰਨਾ ਹੀ 'ਏਕ ਨਈ ਉਡਾਨ' ਸੰਸਥਾ ਦਾ ਮੁੱਖ ਟੀਚਾ-ਪ੍ਰਧਾਨ ਇੰਦਰਜੀਤ ਕੌਰ ਓਬਰਾਏ...
Ad Position 24