28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵਾਤਾਵਰਨ ਦੀ ਸੰਭਾਲ ਲਈ ਨੋ-ਪੋਲੀਥਿਨ ਮੁਹਿੰਮ <br/>

Ad Position 21
No active advertisement
ਅਜੀਤ ਡੈਸਕ 01-06-2025
ਫੁੱਲਾਂਵਾਲ, 31 ਮਈ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਪੈਂਦੇ ਪਿੰਡ ਲਲਤੋਂ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕ ਮਾਪੇ ਮਿਲਣੀ ਦੌਰਾਨ ਸਿੱਖਿਆ ਵਿਭਾਗ ਦੇ ਵੋਕੇਸ਼ਨਲ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੋਲੀਥਿਨ ਦੀ ਲਗਾਤਾਰ ਵੱਧ ਰਹੀ ਵਰਤੋਂ ਨਾਲ ਗੰਧਲੇ ਹੋ ਰਹੇ ਵਾਤਾਵਰਨ ਦੀ ਸੰਭਾਲ ਲਈ ਨੋ-ਪੋਲੀਥਿਨ ਮੁਹਿੰਮ ਤਹਿਤ ਪਿ੍ੰਸੀਪਲ ਜਗਦੀਪ ਕੌਰ ਸਿੱਧੂ ਦੀ ਅਗਵਾਈ ਹੇਠ ਵੋਕੇਸ਼ਨਲ ਦੇ ਵਿਦਿਆਰਥੀਆਂ ਵਲੋਂ ਸੰਦੀਪ ਸਿੰਘ ਵੋਕੇਸ਼ਨਲ ਮਾਸਟਰ ਦੀ ਅਗਵਾਈ ਹੇਠ ਵੇਸਟ ਕੱਪੜੇ ਤੋਂ ਤਿਆਰ ਕੀਤੇ ਬੈਗ ਅਧਿਆਪਕ ਮਾਪੇ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੰਡੇ ਗਏ | ਇਸ ਦੌਰਾਨ ਵਾਇਸ ਪਿ੍ੰਸੀਪਲ ਦਮਨਪ੍ਰੀਤ ਕੌਰ, ਖੇਤੀਬਾੜੀ ਮਾਸਟਰ ਕੀਰਤਪਾਲ ਸਿੰਘ, ਸਮਾਜਿਕ ਸਿੱਖਿਆ ਮਿਸਟੈੱ੍ਰਸ ਰਮਨਦੀਪ ਕੌਰ, ਅੰਗਰੇਜ਼ੀ ਮਿਸਟੈੱ੍ਰਸ ਨੀਤੀ ਵਾਲੀਆ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਵਾਕ 'ਚ ਖਾਣ-ਪੀਣ ਦੇ ਸ਼ੌਕੀਨਾਂ ਲਈ ਮੈਕਡੋਨਾਲਜ਼ ਦੀ ਸ਼ੁਰੂਆਤ ਲੁਧਿਆਣਾ ਵਾਕ ਬਣੇਗਾ ਲੁਧਿਆਣਵੀਆਂ ਲਈ ਖਿੱਚ... ਅਗਲੀ ਖ਼ਬਰ ਢੀਂਡਸਾ ਦੀਆਂ ਪੰਜਾਬ ਪ੍ਰਤੀ ਸੇਵਾਵਾਂ ਚਿਰਾਂ ਤੱਕ ਯਾਦ ਰਹਿਣਗੀਆਂ-ਆਲੀਵਾਲ
Ad Position 24