28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਲੁਧਿਆਣਾ ਵਾਕ 'ਚ ਖਾਣ-ਪੀਣ ਦੇ ਸ਼ੌਕੀਨਾਂ ਲਈ ਮੈਕਡੋਨਾਲਜ਼ ਦੀ ਸ਼ੁਰੂਆਤ ਲੁਧਿਆਣਾ ਵਾਕ ਬਣੇਗਾ ਲੁਧਿਆਣਵੀਆਂ ਲਈ ਖਿੱਚ ਦਾ ਕੇਂਦਰ <br/>

Ad Position 21
No active advertisement
ਜਲੰਧਰ ਬਾਈਪਾਸ ਨੇੜੇ ਬਣ ਰਹੇ ਨਵੇਂ ਪ੍ਰੋਜੈਕਟ ਲੁਧਿਆਣਾ ਵਾਕ 'ਚ ਖਾਣ-ਪੀਣ ਵਾਲੇ ਉਤਪਾਦਾਂ ਦੀ ਨਾਮੀ ਚੇਨ ਮੈਕਡੋਨਾਲਜ਼ ਦੀ ਸ਼ਾਖਾ ਦੀ ਫੀਤਾ ਕੱਟ ਕੇ ਸ਼ੁਰੂਆਤ ਕਰਦੇ ਹੋਏ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਦੇ ਮੁੱਖ ਸੇਵਾਦਾਰ ਮਾਤਾ ਵਿਪਨਪ੍ਰੀਤ ਕੌਰ ਨਾਲ ਕਥੂਰੀਆ ਪਰਿਵਾਰ ਦੇ ਮੈਂਬਰ ਤੇ ਹੋਰ | (ਸੱਜੇ) ਜਲੰਧਰ ਬਾਈਪਾਸ ਨੇੜੇ ਬਣ ਰਹੇ ਨਵੇਂ ਪ੍ਰੋਜੈਕਟ ਲੁਧਿਆਣਾ ਵਾਕ ਦਾ ਬਾਹਰੀ ਦਿ੍ਸ਼ | ਅਜੀਤ ਤਸਵੀਰਾਂ <br/> 01-06-2025
ਲੁਧਿਆਣਾ, 31 ਮਈ (ਅਜੀਤ ਬਿਊਰੋ)-ਜਲੰਧਰ ਬਾਈਪਾਸ ਨੇੜੇ ਬਣ ਰਹੇ ਨਵੇਂ ਪ੍ਰੋਜੈਕਟ ਲੁਧਿਆਣਾ ਵਾਕ ਵਿਚ ਖਾਣ-ਪੀਣ ਦੇ ਸ਼ੌਕੀਨਾਂ ਅਤੇ ਸ਼ਾਪਿੰਗ ਕਰਨ ਦੇ ਚਾਹਵਾਨਾਂ ਲਈ ਕਈ ਨਾਮੀ ਬਰਾਂਡ ਆਪਣੀ ਮੌਜੂਦਗੀ ਦਰਜ ਕਰਵਾਉਣਗੇ | ਇਸ ਬਾਰੇ ਜਾਣਕਾਰੀ ਦਿੰਦਿਆਂ ਲੁਧਿਆਣਾ ਵਾਕ ਪ੍ਰੋਜੈਕਟ ਦੇ ਪ੍ਰਮੁੱਖ ਅਮਰਜੀਤ ਸਿੰਘ ਕਥੂਰੀਆ ਨੇ ਦੱਸਿਆ ਕਿ ਕਥੂਰੀਆ ਪਰਿਵਾਰ ਵਲੋਂ ਬਣਾਏ ਜਾ ਰਹੇ ਇਸ ਪ੍ਰੋਜੈਕਟ ਦਾ ਮੁੱਖ ਮੰਤਵ ਖਾਣ-ਪੀਣ ਦੇ ਸ਼ੌਕੀਨਾਂ ਅਤੇ ਬਰਾਂਡਿਡ ਖ਼ਰੀਦਦਾਰੀ ਕਰਨ ਦੇ ਚਾਹਵਾਨਾਂ ਲਈ ਕੁੱਝ ਵੱਖਰਾ ਕਰਨਾ ਹੈ | ਲੁਧਿਆਣਾ ਵਾਕ ਵਿਚ 5 ਦਰਜਨ ਤੋਂ ਵੀ ਵਧੇਰੇ ਐਸ.ਸੀ.ਓ. ਹੋਣਗੇ, ਜਿੱਥੇ ਵੱਖੋ-ਵੱਖ ਬਰਾਂਡ ਆਪਣੀ ਮੌਜੂਦਗੀ ਦਿਖਾਉਣਗੇ | ਲੁਧਿਆਣਾ ਵਾਕ ਵਿਚ ਅੱਜ ਕਥੂਰੀਆ ਪਰਿਵਾਰ ਵਲੋਂ ਮੈਕਡੋਨਾਲਜ਼ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਦੇ ਮੁੱਖ ਸੇਵਾਦਾਰ ਮਾਤਾ ਵਿਪਨਪ੍ਰੀਤ ਕੌਰ ਨੇ ਆਪਣੇ ਕਰ ਕਮਲਾ ਨਾਲ ਕੀਤਾ | ਇਸ ਮੌਕੇ ਅਮਰਜੀਤ ਸਿੰਘ ਕਥੂਰੀਆ, ਸਾਹਿਲ ਕਥੂਰੀਆ, ਕੀਰਤ ਕਥੂਰੀਆ, ਗੁਰਮੀਤ ਸਿੰਘ ਕਥੂਰੀਆ, ਰਣਜੀਤ ਸਿੰਘ ਢਿੱਲੋਂ, ਕੁੰਤਲ ਜੈਨ, ਗੁਰਵਿੰਦਰ ਸਿੰਘ ਟੋਨੀ,ਬਲਦੇਵ ਪਸਰੀਚਾ, ਵਿੱਕੀ ਅਤੇ ਨੀਤੂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਕੌਮੀ ਕੋਆਰਡੀਨੇਟਰ ਮੁਹੰਮਦ ਗੁਲਾਬ ਵਲੋਂ ਬਘੇਲ ਦਾ ਸਵਾਗਤ <br/> ਅਗਲੀ ਖ਼ਬਰ ਵਾਤਾਵਰਨ ਦੀ ਸੰਭਾਲ ਲਈ ਨੋ-ਪੋਲੀਥਿਨ ਮੁਹਿੰਮ <br/>
Ad Position 24