28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਪਰਿੰਗ ਡੇਲ ਸਕੂਲ ਵਿਖੇ 'ਮੋਮਜ ਦੀ ਫਸਟ ਆਰਟਿਸਟ ਆਫ਼ ਲਿਟਲ ਹਾਰਟਸ' ਵਿਸ਼ੇ 'ਤੇ ਪ੍ਰੋਗਰਾਮ <br/>

Ad Position 21
No active advertisement
ਸਪਰਿੰਗ ਡੇਲ ਸਕੂਲ ਵਿਖੇ ਮੋਮਜ ਦੀ ਫਸਟ ਆਰਟਿਸਟ ਆਫ਼ ਲਿਟਲ ਹਾਰਟਸ ਵਿਸ਼ੇ 'ਤੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਮੌਜੂਦ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਪਿ੍ੰਸੀਪਲ ਅਨਿਲ ਸ਼ਰਮਾ ਤੇ ਹੋਰ | ਅਜੀਤ ਤਸਵੀਰ <br/> 01-06-2025
ਲੁਧਿਆਣਾ, 31 ਮਈ (ਭੁਪਿੰਦਰ ਸਿੰਘ ਬੈਂਸ)-ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮੋਮਜ ਦੀ ਫ਼ਸਟ ਆਰਟਿਸਟ ਆਫ਼ ਲਿਟਲ ਹਾਰਟਸ ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕਿੰਡਰਗਾਰਟਨ ਦੀਆਂ ਮਾਵਾਂ ਨੇ ਸ਼ਿਰਕਤ ਕਰਕੇ ਪ੍ਰੋਗਰਾਮ ਦਾ ਖ਼ੂਬ ਆਨੰਦ ਲਿਆ | ਇਸ ਦੌਰਾਨ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰ ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪਿ੍ੰਸੀਪਲ ਅਨਿਲ ਕੁਮਾਰ ਸ਼ਰਮਾ ਦੁਆਰਾ ਜੋਤੀ ਪ੍ਰਚੰਡ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ | ਇਸ ਉਪਰੰਤ ਸ਼ਬਦ ਗਾਇਣ ਅਤੇ ਸਰਸਵਤੀ ਵੰਦਨਾ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਤੋਰਿਆ ਗਿਆ | ਇਸ ਦੌਰਾਨ ਸਕੂਲ ਦੇ ਡਿਪਟੀ ਡਾਇਰੈਕਟਰ ਸੋਨੀਆ ਵਰਮਾ ਦੁਆਰਾ ਪੇਸ਼ ਕੀਤੀ ਗਈ ਪ੍ਰੈਜੈਂਟੇਸ਼ਨ ਅਤੇ ਪਿ੍ੰਸੀਪਲ ਸਪੀਚ ਨੇ ਆਈਆਂ ਹੋਈਆਂ ਮਾਤਾਵਾਂ ਦਾ ਮਾਰਗਦਰਸ਼ਨ ਕੀਤਾ | ਇਸ ਦੌਰਾਨ ਬੱਚਿਆਂ ਨੇ ਖ਼ੂਬਸੂਰਤ ਡਾਂਸ ਦੀ ਪੇਸ਼ਕਾਰੀ ਕੀਤੀ | ਇਸ ਮੌਕੇ ਮਾਵਾਂ ਦੁਆਰਾ ਖੇਡੀਆਂ ਗਈਆਂ ਵਨ ਮਿੰਟ ਖੇਡਾਂ ਨੇ ਤਾਂ ਸਭ ਨੂੰ ਕੀਲ ਕੇ ਹੀ ਰੱਖ ਦਿੱਤਾ | ਸਕੂਲ ਦੇ ਵੱਡੇ ਬੱਚਿਆਂ ਨੇ ਵੀ ਪੰਜਾਬੀ ਲੋਕ ਨਾਚ ਦੀ ਪੇਸ਼ਕਾਰੀ ਕੀਤੀ | ਇਸ ਮੌਕੇ ਮਾਵਾਂ ਵਲੋਂ ਪੇਸ਼ ਕੀਤੀ ਗਈ ਰੈਂਪ ਵਾਕ ਵੀ ਖਿੱਚ ਦਾ ਕੇਂਦਰ ਰਹੀ | ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਇਸ ਮੌਕੇ ਆਈਆਂ ਹੋਈਆਂ ਮਾਵਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪਿ੍ੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਬੱਚਿਆਂ ਦੁਆਰਾ ਪੇਸ਼ ਕੀਤੀਆਂ ਗਈਆਂ ਸਾਰੀਆਂ ਹੀ ਗਤੀਵਿਧੀਆਂ ਨੂੰ ਖ਼ੂਬ ਸਲਾਹਿਆ |

Ad Position 22
No active advertisement
ਪਿਛਲੀ ਖ਼ਬਰ ਟਰੰਪ ਵਲੋਂ ਸਟੀਲ ਦਰਾਮਦ ਉੱਪਰ 4 ਜੂਨ ਤੋਂ 50 ਫੀਸਦੀ ਟੈਰਿਫ਼ ਲਾਉਣ ਦਾ ਐਲਾਨ ਅਗਲੀ ਖ਼ਬਰ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਕੌਮੀ ਕੋਆਰਡੀਨੇਟਰ ਮੁਹੰਮਦ ਗੁਲਾਬ ਵਲੋਂ ਬਘੇਲ ਦਾ ਸਵਾਗਤ <br/>
Ad Position 24