28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਟਰੰਪ ਵਲੋਂ ਸਟੀਲ ਦਰਾਮਦ ਉੱਪਰ 4 ਜੂਨ ਤੋਂ 50 ਫੀਸਦੀ ਟੈਰਿਫ਼ ਲਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 01-06-2025

ਸੈਕਰਾਮੈਂਟੋ, 31 ਮਈ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਘਰੇਲੂ ਸਨਅਤ ਦੇ ਫਾਇਦੇ ਲਈ ਸਟੀਲ ਦੀ ਦਰਾਮਦ ਉਪਰ 50 ਫੀਸਦੀ ਟੈਰਿਫ਼ ਲਾਉਣਗੇ ਤੇ ਵਧਿਆ ਹੋਇਆ ਟੈਰਿਫ਼ ਛੇਤੀ ਲਾਗੂ ਹੋ ਜਾਵੇਗਾ। ਵੈਸਟ ਮਿਫਿਨ, ਪੈਨਸਿਲਵਾਨੀਆ ਵਿਚ ਇਕ ਸਟੀਲ ਸਨਅਤ ਵਿਖੇ ਬੋਲਦਿਆਂ ਟਰੰਪ ਨੇ ਕਿਹਾ ਕਿ ਉਹ ਇਕ ਵੱਡਾ ਐਲਾਨ ਕਰਨ ਜਾ ਰਹੇ ਹਨ ਤੇ ਉਹ ਅਮਰੀਕਾ ਦੇ ਸਟੀਲ ਵਰਕਰਾਂ ਦੀ ਬਿਹਤਰੀ ਲਈ ਸਟੀਲ ਉਪਰ ਟੈਰਿਫ਼ ਵਧਾ ਰਹੇ ਹਨ। ਇਸ 'ਤੇ ਭਾਰੀ ਤਾਦਾਦ ਵਿਚ ਉਥੇ ਮੌਜੂਦ ਸਟੀਲ ਵਰਕਰਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਟਰੰਪ ਦੇ ਇਸ ਐਲਾਨ ਦਾ ਸਵਾਗਤ ਕੀਤਾ। ਟਰੰਪ ਨੇ ਕਿਹਾ ਕਿ ਸਟੀਲ ਦਰਾਮਦ ਉਪਰ ਟੈਰਿਫ਼ 25 ਫੀਸਦੀ ਵਧਾਇਆ ਜਾ ਰਿਹਾ ਹੈ ਤੇ ਇਹ ਵਧ ਕੇ 50 ਫੀਸਦੀ ਹੋ ਜਾਵੇਗਾ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹ 40 ਫੀਸਦੀ ਟੈਰਿਫ਼ ਲਾਉਣ ਬਾਰੇ ਸੋਚ ਰਹੇ ਸਨ ਪਰੰਤੂ ਸਨਅਤ ਦੇ ਅਧਿਕਾਰੀਆਂ ਨੇ 50 ਫੀਸਦੀ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਹੁਣ ਟੈਰਿਫ਼ ਦੀ ਉੱਚੀ ਵਾੜ ਨੂੰ ਕੋਈ ਵੀ ਟੱਪ ਨਹੀਂ ਸਕੇਗਾ। ਬਾਅਦ ਵਿਚ ਟਰੰਪ ਨੇ ਸੋਸ਼ਲ ਮੀਡੀਆ ਉਪਰ ਪਾਈ ਇਕ ਪੋਸਟ ਵਿਚ ਜਾਣਕਾਰੀ ਦਿੱਤੀ ਕਿ ਵਧਿਆ ਹੋਇਆ ਟੈਰਿਫ਼ 4 ਜੂਨ ਬੁੱਧਵਾਰ ਤੋਂ ਲਾਗੂ ਹੋ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਬਿਜਲੀ ਕਾਮਿਆਂ ਨੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਭੜੀ ਦੇ ਗੇਟ ਅੱਗੇ ਝੰਡਾ ਲਹਿਰਾਇਆ ਅਗਲੀ ਖ਼ਬਰ ਸਪਰਿੰਗ ਡੇਲ ਸਕੂਲ ਵਿਖੇ 'ਮੋਮਜ ਦੀ ਫਸਟ ਆਰਟਿਸਟ ਆਫ਼ ਲਿਟਲ ਹਾਰਟਸ' ਵਿਸ਼ੇ 'ਤੇ ਪ੍ਰੋਗਰਾਮ <br/>
Ad Position 24