28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬਿਜਲੀ ਕਾਮਿਆਂ ਨੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਭੜੀ ਦੇ ਗੇਟ ਅੱਗੇ ਝੰਡਾ ਲਹਿਰਾਇਆ

Ad Position 21
No active advertisement
ਅਜੀਤ ਡੈਸਕ 01-06-2025
ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜ਼ਨ ਕਮੇਟੀ ਭੜੀ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਮੰਡਲ ਵਰਕਿੰਗ ਕਮੇਟੀ ਖੰਨਾ ਦੇ ਪ੍ਰਧਾਨ ਕਰਤਾਰ ਚੰਦ ਦੀ ਅਗਵਾਈ ਵਿਚ ਬਿਜਲੀ ਕਾਮਿਆਂ ਨੇ ਸਬ ਡਵੀਜ਼ਨ ਭੜੀ ਦੇ ਗੇਟ ਅੱਗੇ ਇਕੱਠੇ ਹੋ ਕੇ ਰੈਲੀ ਕਰਦੇ ਹੋਏ ਆਕਾਸ਼ ਗੂੰਜਾਓ ਨਾਅਰੇ ਲਗਾਉਂਦੇ ਹੋਏ ਆਪਣੀਆਂ ਮੰਗਾਂ ਨੂੰ ਸਮੇਂ ਦੀਆਂ ਸਰਕਾਰਾਂ ਤੋਂ ਮਨਾਉਣ ਲਈ ਸੰਘਰਸ਼ ਕਰਦੇ ਹੋਏ ਸ਼ਹੀਦਾਂ ਦਾ ਝੰਡਾ ਲਹਿਰਾਇਆ ਗਿਆ | ਇਸ ਮੌਕੇ ਟੈਕਨੀਕਲ ਸਰਵਿਸਜ਼ ਯੂਨੀਅਨ ਦੀਆਂ ਭਰਾਤਰੀ ਜਥੇਬੰਦੀਆਂ ਸਹਿਯੋਗ ਦਿੰਦੇ ਹੋਏ ਰੈਲੀ ਵਿਚ ਸ਼ਾਮਲ ਹੋਈਆਂ | ਇਨ੍ਹਾਂ ਵਿਚ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਪੀ. ਅੇੈਸ. ਈ. ਬੀ. ਇੰਪਲਾਇਜ ਫੈਡਰੇਸ਼ਨ ਅਤੇ ਪੈਨਸ਼ਨਰ ਐਸੋਸੀਏਸ਼ਨ ਨੰਬਰ ਪਾਵਰਕਾਮ ਅਤੇ ਟਰਾਸਮਿਸ਼ਨ ਮੰਡਲ ਕਮੇਟੀ ਖੰਨਾ ਦੇ ਆਗੂਆਂ ਨੇ ਕੇਂਦਰ, ਪੰਜਾਬ ਸਰਕਾਰ ਅਤੇ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਬਿਜਲੀ ਅੇੈਕਟ 2003 ਨੂੰ ਰੱਦ ਕੀਤਾ ਜਾਵੇ, ਬਿਜਲੀ ਬਿੱਲ 2022 ਦੀ ਤਜਵੀਜ਼ ਰੱਦ ਕੀਤੀ ਜਾਵੇ, ਨਿੱਜੀਕਰਨ ਦੀ ਨੀਤੀ ਤਹਿਤ ਖਰੜ, ਲਾਲੜੂ ਡਵੀਜ਼ਨਾਂ ਸਮੇਤ ਹੋਰ ਪੰਜ ਜ਼ੋਨਾਂ ਵਿਚ ਦੋ ਦੋ ਡਵੀਜ਼ਨਾਂ ਦਾ ਕੰਮ ਨਿੱਜੀ ਕੰਪਨੀਆਂ ਨੂੰ ਦੇਣ ਦਾ ਫ਼ੈਸਲਾ ਵਾਪਸ ਲਿਆ ਜਾਵੇ ਆਦਿ | ਇਸ ਮੌਕੇ 9 ਜੁਲਾਈ ਨੂੰ ਕੀਤੀ ਜਾ ਰਹੀ ਹੜਤਾਲ ਨੂੰ ਕਾਮਯਾਬ ਕਰਨ ਦਾ ਪ੍ਰਣ ਲਿਆ ਗਿਆ | ਇਸ ਰੈਲੀ ਵਿਚ ਰਾਜਵਿੰਦਰ ਸਿੰਘ, ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ, ਅੇੈਸ. ਅੇੈਸ. ਏ. ਪਰਵਿੰਦਰ ਸਿੰਘ, ਜੇ. ਈ. ਗੁਰਸੇਵਕ ਸਿੰਘ ਸੰਗਤਪੁਰਾ, ਨਾਜਰ ਸਿੰਘ, ਅਮਰ ਸਿੰਘ, ਲਖਵਿੰਦਰ ਸਿੰਘ, ਕੁਲਦੀਪ ਸਿੰਘ ਫੋਰਮੈਨ, ਦਲਵੀਰ ਸਿੰਘ, ਦਲਬਾਰ ਸਿੰਘ, ਜਸਪਾਲ ਸਿੰਘ, ਸ਼ੇਰ ਸਿੰਘ ਭੜੀ, ਜਗਦੇਵ ਸਿੰਘ, ਮਨੀ ਰਾਮ, ਜਸਵੰਤ ਸਿੰਘ ਖੰਨਾ, ਗੁਰਦੀਪ ਸਿੰਘ, ਮੰਗਾ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਖਾਨ, ਕਮਲਪ੍ਰੀਤ ਸਿੰਘ, ਤੇਜਵੰਤ ਸਿੰਘ, ਪਰਮਵੀਰ ਸਿੰਘ, ਸਰਬਜੀਤ ਸਿੰਘ, ਜਸਪ੍ਰੀਤ ਸਿੰਘ, ਸਨਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਬੁਆਣੀ ਦੇ ਮਨਦੀਪ ਸਿੰਘ ਦੀ ਕੈਨੇਡਾ 'ਚ ਮੌਤ ਅਗਲੀ ਖ਼ਬਰ ਟਰੰਪ ਵਲੋਂ ਸਟੀਲ ਦਰਾਮਦ ਉੱਪਰ 4 ਜੂਨ ਤੋਂ 50 ਫੀਸਦੀ ਟੈਰਿਫ਼ ਲਾਉਣ ਦਾ ਐਲਾਨ
Ad Position 24