ਦੋਰਾਹਾ, 31 ਮਈ (ਪੱਤਰ ਪ੍ਰੇਰਕ)-ਪਿੰਡ ਬੁਆਣੀ ਦੇ ਮਨਦੀਪ ਸਿੰਘ ਝੱਜ (47 ਸਾਲ) ਪੁੱਤਰ ਮਲਕੀਤ ਸਿੰਘ ਝੱਜ ਦੀ ਮੌਤ ਦਿਲ ਦਾ ਦੌਰਾ ਪੈਣਾ ਕਾਰਨ ਕੈਨੇਡਾ ਦੇ ਸ਼ਹਿਰ ਸਰੀ ਵਿਚ ਹੋਣ ਦਾ ਸਮਾਚਾਰ ਹੈ | ਜਿਸ ਦੇ ਬਾਰੇ ਉਸ ਦੇ ਪੁੱਤਰ ਸਹਿਜਪ੍ਰੀਤ ਸਿੰਘ ਜੋ ਬੀ. ਏ. ਸਾਲ ਪਹਿਲਾ ਦਾ ਵਿਦਿਆਰਥੀ ਹੈ, ਨੇ ਦੱਸਿਆ ਕਿ ਉਸ ਦਾ ਪਿਤਾ ਮਨਦੀਪ ਸਿੰਘ ਪਿਛਲੇ ਸੱਤ ਸਾਲ ਲਗਭਗ ਤੋਂ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿ ਰਿਹਾ ਸੀ | ਉਹ ਉੱਥੇ ਬਿਲਡਿੰਗ ਕੰਸਟਰੱਕਸ਼ਨ ਦਾ ਕੰਮ ਕਰ ਰਿਹਾ ਸੀ | ਮਲਕੀਤ ਸਿੰਘ ਆਪਣੇ ਪਿੱਛੇ ਇੱਕ ਪੁੱਤਰ, ਇੱਕ ਸੱਤਵੀਂ ਵਿਚ ਪੜ੍ਹਦੀ ਧੀ ਅਤੇ ਪਤਨੀ ਛੱਡ ਗਿਆ | ਮਨਦੀਪ ਸਿੰਘ ਦੀ ਮੌਤ ਦਾ ਪਤਾ ਲੱਗਣ 'ਤੇ ਘਰ ਅਤੇ ਪਿੰਡ ਵਿਚ ਸੋਗ ਦਾ ਮਾਹੌਲ ਹੈ | ਮਨਦੀਪ ਸਿੰਘ ਦੇ ਪੁੱਤਰ ਸਹਿਜ ਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਹੀ ਉਸ ਦੇ ਪਿਤਾ ਨਾਲ ਉਸ ਦੀ ਗੱਲ ਫ਼ੋਨ 'ਤੇ ਹੋਈ ਤਾਂ ਉਸ ਨੇ ਕਿਹਾ ਕਿ ਉਸ ਦੀ ਪੀ. ਆਰ. ਪਾਈ ਹੋਈ ਹੈ ਅਤੇ ਜਲਦ ਹੀ ਪੀ. ਆਰ. ਪਰਵਾਨ ਹੋਣ ਦੀ ਆਸ ਹੈ | ਪਰ ਮਨਦੀਪ ਸਿੰਘ ਦੀ ਅਚਾਨਕ ਹੋਈ ਮੌਤ ਨਾਲ ਸਭ ਸੁਪਨੇ ਖੇਰੂੰ ਖੇਰੂੰ ਹੋ ਗਏ |