28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਜੀਪ ਦੀ ਲਪੇਟ 'ਚ ਆਉਣ ਕਾਰਨ ਟਰੱਕ ਚਾਲਕ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 01-06-2025
ਖੰਨਾ, 31 ਮਈ (ਮਨਜੀਤ ਸਿੰਘ ਧੀਮਾਨ)- ਮਹਿੰਦਰਾ ਪਿਕਅਪ ਗੱਡੀ ਦੀ ਲਪੇਟ 'ਚ ਆ ਜਾਣ ਕਾਰਨ ਟਰੱਕ ਡਰਾਈਵਰ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੀ ਖ਼ਬਰ ਹੈ | ਥਾਣਾ ਸਦਰ ਖੰਨਾ ਦੇ ਹੈੱਡ ਕਾਂਸਟੇਬਲ ਅਮਰਜੀਤ ਸਿੰਘ ਨੇ ਦੱਸਿਆ ਕਿ ਖੰਨਾ ਪੁਲਿਸ ਨੂੰ ਲਿਖਾਈ ਰਿਪੋਰਟ ਵਿਚ ਸ਼ਿਕਾਇਤਕਰਤਾ ਦਿਲਬਾਗ ਸਿੰਘ ਵਾਸੀ ਗੰਗਾ ਨਗਰ ਕਲੋਨੀ ਜਗਾਧਰੀ ਨੇ ਦੱਸਿਆ ਕਿ 28 ਮਈ ਨੂੰ ਆਪਣੇ ਜੀਜਾ ਨਿਸ਼ਾਨ ਸਿੰਘ ਵਾਸੀ ਕਕਰਾਲਾ ਹਰਿਆਣਾ ਨਾਲ ਉਸ ਦੇ ਟਰੱਕ ਨੰਬਰ ਐਚ. ਆਰ. 63 ਬੀ. 4998 ਤੇ ਸੋਨੀਪਤ ਤੋਂ ਲੋਹਾ ਲੋਡ ਕਰ ਕੇ ਭੋਰਾਪੁਰ ਜ਼ਿਲ੍ਹਾ ਜਲੰਧਰ ਨੂੰ ਜਾ ਰਹੇ ਸੀ | ਟਰੱਕ ਨੂੰ ਨਿਸ਼ਾਨ ਸਿੰਘ ਚਲਾ ਰਿਹਾ ਸੀ ਜਦੋਂ ਉਨ੍ਹਾਂ ਦਾ ਟਰੱਕ ਪਿੰਡ ਗਿਆ ਤਾਂ ਅਚਾਨਕ ਟਰੱਕ ਖ਼ਰਾਬ ਹੋ ਗਿਆ | ਟਰੱਕ ਨੂੰ ਨਿਸ਼ਾਨ ਸਿੰਘ ਜੀ. ਟੀ. ਰੋਡ ਫੁੱਟਪਾਥ ਨਾਲ ਸਰਵਿਸ ਰੋਡ ਨਾਲ ਖੜਾ ਕਰ ਕੇ ਟਰੱਕ ਵਿਚੋਂ ਹੇਠਾਂ ਉੱਤਰਨ ਲੱਗਾ ਤਾਂ ਖੰਨਾ ਸਾਈਡ ਵੱਲ ਤੋਂ ਮਹਿੰਦਰਾ ਪਿਕਅਪ ਜੀਪ ਦੇ ਅਣਪਛਾਤੇ ਚਾਲਕ ਨੇ ਜੀਪ ਕਿਸਾਨ ਸਿੰਘ ਦੇ ਵਿਚ ਮਾਰੀ ਦਿੱਤੀ ਜੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜਿਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ | ਅਣਪਛਾਤਾ ਜੀਪ ਚਾਲਕ ਜੀਪ ਸਮੇਤ ਮੌਕੇ ਤੇ ਲੁਧਿਆਣਾ ਵੱਲ ਨੂੰ ਭੱਜ ਗਿਆ | ਪੁਲਿਸ ਨੇ ਕਥਿਤ ਦੋਸ਼ੀ ਗੱਡੀ ਚਾਲਕ ਦੇ ਖ਼ਿਲਾਫ਼ 125 ਏ., 125 ਬੀ., 324 (4), 281, ਬੀ. ਐਨ. ਐਸ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਜੀ. ਟੀ. ਰੋਡ 'ਤੇ ਜੀਪਾਂ ਦੀ ਟੱਕਰ, ਟਰੈਫ਼ਿਕ ਜਾਮ ਲੱਗਾ, ਪੁਲਿਸ ਨੇ ਤੇਜ਼ੀ ਨਾਲ ਕੀਤੀ ਕਾਰਵਾਈ, ਡਰਾਈਵਰ ਦੀ ਜਾਨ ਬਚਾਈ... ਅਗਲੀ ਖ਼ਬਰ ਪਿੰਡ ਬੁਆਣੀ ਦੇ ਮਨਦੀਪ ਸਿੰਘ ਦੀ ਕੈਨੇਡਾ 'ਚ ਮੌਤ
Ad Position 24