31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਡਾ. ਭੁਟਾਨੀ ਨੇ ਰੋਬੋਟਿਕ ਸਰਜਰੀ ਰਾਹੀਂ 67 ਸਾਲਾ ਲੁਧਿਆਣਾ ਨਿਵਾਸੀ ਦੇ ਦੋਵੇਂ ਗੋਡੇ ਬਦਲੇ <br/>

Ad Position 21
No active advertisement
ਅਜੀਤ ਡੈਸਕ 02-06-2025
ਲੁਧਿਆਣਾ, 1 ਜੂਨ (ਡਾ. ਤਰਲੋਚਨ ਸਿੰਘ)-ਲੁਧਿਆਣਾ ਦਾ ਪ੍ਰਸਿੱਧ ਈਵਾ ਹਸਪਤਾਲ ਰੋਬੋਟਿਕ ਸਰਜਰੀ ਦੇ ਖੇਤਰ ਵਿਚ ਬੁਲੰਦੀਆਂ ਛੂਹ ਰਿਹਾ ਹੈ | ਹਸਪਤਾਲ ਦੇ ਪ੍ਰਸਿੱਧ ਰੋਬੋਟਿਕ ਸਰਜਨ ਡਾ. ਤਨਵੀਰ ਸਿੰਘ ਭੁਟਾਨੀ ਵਲੋਂ ਰੋਜ਼ਾਨਾ ਹੀ ਰੋਬੋਟਿਕ ਤਕਨੀਕ ਨਾਲ ਬਜ਼ੁਰਗਾਂ ਦੇ ਗੋਡਿਆਂ ਦੀਆਂ ਸਫਲਤਾ ਪੂਰਵਕ ਸਰਜਰੀਆਂ ਕਰਕੇ ਉਨ੍ਹਾਂ ਨੂੰ ਤੁਰੰਤ ਹੀ ਚੱਲਣ ਫਿਰਨ ਦੇ ਕਾਬਿਲ ਬਣਾਇਆ ਜਾ ਰਿਹਾ ਹੈ | ਹਾਲ ਹੀ ਵਿਚ ਡਾ. ਭੁਟਾਨੀ ਨੇ ਲੁਧਿਆਣਾ ਨਿਵਾਸੀ ਸੁਖਵਿੰਦਰ ਸਿੰਘ (67) ਦੇ ਰੋਬੋਟਿਕ ਸਰਜਰੀ ਰਾਹੀਂ ਦੋਵੇਂ ਗੋਡੇ ਬਦਲ ਦਿੱਤੇ | ਮਰੀਜ਼ ਨੇ ਸਰਜਰੀ ਤੋਂ ਥੋੜ੍ਹੀ ਦੇਰ ਬਾਅਦ ਹੀ ਆਮ ਵਾਂਗ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ | ਇਸ ਮੌਕੇ ਮਰੀਜ਼ ਨੇ ਆਮ ਵਾਂਗ ਚੌਕੜੀ ਮਾਰ ਕੇ ਵੀ ਦਿਖਾਇਆ | ਡਾ. ਭੁਟਾਨੀ ਨੇ ਰੋਬੋਟਿਕ ਸਰਜਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਨਾਲ ਸਰਜਰੀ ਤੋਂ ਪਹਿਲਾਂ ਕਿਸੇ ਸੀ.ਟੀ. ਸਕੈਨ ਜਾਂ ਐਮ.ਆਰ.ਆਈ. ਦੀ ਲੋੜ ਨਹੀਂ ਪੈਂਦੀ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਚੌਥੀ ਪੀੜੀ ਦੀ ਜੋਨਸਨ ਐਂਡ ਜੋਨਸਨ ਵਲੋਂ ਵਿਕਸਿਤ ਰੋਬੋਟਿਕ ਨੀ-ਰਿਪਲੇਸਮੈਂਟ ਸਿਸਟਮ ਨੇ ਗੋਡਿਆਂ ਦੇ ਇਲਾਜ ਨੂੰ ਇਕ ਨਵੀਂ ਉਚਾਈ 'ਤੇ ਪਹੁੰਚਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਈਵਾ ਹਸਪਤਾਲ ਰੋਬੋਟਿਕ ਸਰਜਰੀ ਰਾਹੀਂ ਗੋਡੇ ਬਦਲਣ ਵਿਚ ਸਭ ਤੋਂ ਅੱਗੇ ਹੈ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਤਕਨੀਕ ਦੀ ਜਰਮਨੀ, ਲਗਜਮਵਰਗ, ਬੈਲਜੀਅਮ ਅਤੇ ਯੂ.ਕੇ. ਵਿਚ ਸਿਖਲਾਈ ਪ੍ਰਾਪਤ ਕੀਤੀ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਤਕਨੀਕ ਨਾਲ ਕੀਤੀ ਸਰਜਰੀ ਦੌਰਾਨ ਮਰੀਜ਼ ਨੂੰ ਬਹੁਤ ਥੋੜ੍ਹਾ ਦਰਦ, ਘੱਟ ਖ਼ੂਨ ਵਗਣਾ ਅਤੇ ਤੁਰੰਤ ਹੀ ਤੁਰਨ ਫਿਰਨ ਲੱਗ ਜਾਂਦਾ ਹੈ | ਇਸ ਤਕਨੀਕ ਨਾਲ ਕੀਤੀ ਸਰਜਰੀ ਤੋਂ ਬਾਅਦ ਮਰੀਜ਼ ਆਸਾਨੀ ਨਾਲ ਚੌਂਕੜੀ ਮਾਰ ਕੇ ਬੈਠ ਸਕਦਾ ਹੈ, ਝੁਕ ਸਕਦਾ ਹੈ ਅਤੇ ਜੀਵਨ ਸ਼ੈਲੀ ਦੀਆਂ ਜ਼ਰੂਰੀ ਗਤੀਵਿਧੀਆਂ ਕਰ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਘਵੱਦੀ ਬਾੜੀ ਚੌਕ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/>...
Ad Position 24