31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਕਰਵਾਇਆ <br/>

Ad Position 21
No active advertisement
ਜਵੱਦੀ ਟਕਸਾਲ ਵਿਖੇ ਕਰਵਾਏ ਨਾਮ ਸਿਮਰਨ ਅਭਿਆਸ ਦੌਰਾਨ ਅਰਦਾਸ ਕਰਨ ਸਮੇਂ ਸੰਤ ਬਾਬਾ ਅਮੀਰ ਸਿੰਘ | ਅਜੀਤ ਤਸਵੀਰ <br/> 02-06-2025
ਲੁਧਿਆਣਾ, 1 ਜੂਨ (ਪਰਮਿੰਦਰ ਸਿੰਘ ਆਹੂਜਾ)-ਵਰਿ੍ਹਆਂ ਦੇ ਹਨੇ੍ਹਰੇ ਹਟਾਉਣ ਲਈ ਵਰ੍ਹੇ ਨਹੀਂ ਲੱਗਦੇ, ਰੋਸ਼ਨੀ ਦੀ ਇੱਕ ਕਰਨੀ ਹੀ ਕਾਫੀ ਹੁੰਦੀ ਹੈ | ਇਸੇ ਤਰ੍ਹਾਂ ਜਨਮਾਂ-ਜਨਮਾਂ ਦੀ ਮੈਲ ਨੂੰ ਗੁਰੂ ਉਪਦੇਸ਼ ਦੀ ਝਲਕ ਪਲ ਵਿਚ ਹੀ ਵਿਨਾਸ਼ ਕਰ ਦਿੰਦੀ ਹੈ | ਨਾਮ ਸਿਮਰਨ ਸਮਾਗਮ ਦੌਰਾਨ ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਵੱਡੇ ਮਹਾਂਪੁਰਸ਼ਾਂ ਨੂੰ ਯਾਦ ਕਰਦਿਆਂ ਸਮਝਾਇਆ ਜਿੰਨੀ ਦੇਰ ਤੱਕ ''ਮੈਂU ਹੈ, ਉਨੀ ਦੇਰ ਤੱਕ ਕਰਮ ਵਿਚ ਮਿਠਾਸ ਨਹੀਂ ਮਿਲ ਸਕਦੀ ਕਿਉਂਕਿ ਸਾਰੀ ਕੁੜੱਤਣ ਦਾ ਕਾਰਨ ਤਾਂ ''ਮੈਂU ਹੀ ਹੈ | ਬਾਬਾ ਜੀ ਨੇ ਸਮਝਾਇਆ ਕਿ ਸਾਨੂੰ ਆਪਣੇ ਕੀਤੇ 'ਚ ਮਿਠਾਸ ਦਾ ਭਰਮ ਰਹਿੰਦਾ ਹੈ | ਜਦਕਿ ਮਿਠਾਸ ਹੁੰਦੀ ਨਹੀਂ | ਮਿਠਾਸ ਤਾਂ ਵਾਹਿਗੁਰੂ ਦੇ ਕੀਤੇ ਵਿਚ ਹੁੰਦੀ ਹੈ, ਪਰ ਸਾਨੂੰ ਭਾਸਦੀ ਨਹੀਂ | ਇਸ ਲਈ ਆਪੇ ਰੂਪੀ ''ਮੈਂU ਨੂੰ ਵਿੱਚੋਂ ਹਟਾਓ, ਆਪਣੇ ਕਰਮਾਂ ਨੂੰ ਪ੍ਰਭੂ ਅੱਗੇ ਅਰਪਤ ਕਰ ਦਿਓ, ''ਹਰਿ ਕਾ ਨਾਮੁ ਨਿਤ ਧਿਆਵੋU ਆਪਣੇ ਅੰਦਰ ਵਸਦੇ ਵਾਹਿਗੁਰੂ ਨੂੰ ਸਿਮਰਦੇ ਰਹੋ ਹੋਰ ਮੰਗਾਂ ਛੱਡ ਕੇ ਕੇਵਲ ''ਨਾਮ ਦਾਨU ਮੰਗੋ | ਇਸ ਤਰ੍ਹਾਂ ਕਰਨ ਨਾਲ ਜੀਵਨ ਦੀ ਹਰ ਦੁੱਖਦ-ਸੁੱਖਦ ਘਟਨਾ ਵਿਚੋਂ ਉਸ ਦੀ ਮਿਠਾਸ ਝਲਕੇਗੀ | ਬਾਬਾ ਜੀ ਨੇ ਬੀਤੇ ਦਿਨੀਂ ਲੰਘੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦ ਪੁਰਬ ਦਾ ਹਵਾਲਾ ਦਿੰਦਿਆਂ ਸਮਝਾਇਆ ਕਿ ਆਪਣੇ ਕਰਮ ਵਾਹਿਗੁਰੂ ਜੀ ਨੂੰ ਅਰਪਤ ਕਰੀ ਦੇਈਏ ਤੇ ਉਸ ਦੇ ਹੁਕਮ 'ਚ, ਉਸ ਵਲੋਂ ਰਚਾਈ ਹਰ ਘਟਨਾ ਵਿੱਚ ਆਪਣਾ ਰਜ਼ਾ ਜੋੜੀਏ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਮਿ੍ਤ ਸਾਗਰ ਪਰਿਵਾਰ ਵਲੋਂ ਲਗਾਇਆ ਲੰਗਰ <br/> ਅਗਲੀ ਖ਼ਬਰ ਡਾ. ਭੁਟਾਨੀ ਨੇ ਰੋਬੋਟਿਕ ਸਰਜਰੀ ਰਾਹੀਂ 67 ਸਾਲਾ ਲੁਧਿਆਣਾ ਨਿਵਾਸੀ ਦੇ ਦੋਵੇਂ ਗੋਡੇ ਬਦਲੇ <br/>
Ad Position 24