31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਖਾਲਸਾ ਕਾਲਜ ਫਾਰ ਵਿਮਨ ਵਿਖੇ ਲਗਾਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 02-06-2025
ਲੁਧਿਆਣਾ, 1 ਜੂਨ (ਜਸਵਿੰਦਰ ਸਿੰਘ)-ਖਾਲਸਾ ਕਾਲਜ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਵਿਗਿਆਨ ਵਿਭਾਗ ਨੇ ਸਾਇੰਸ ਸਟ੍ਰੀਮ ਦੀਆਂ ਵਿਦਿਆਰਥਣਾਂ ਲਈ ਸਟੈਮ ਅਤੇ ਸਟਰਿੰਗਜ ਵਰਕਸ਼ਾਪ ਦਾ ਪ੍ਰਬੰਧ ਕੀਤਾ | ਡਾ. ਰੁਪਿੰਦਰ ਕੌਰ, ਜ਼ੂਆਲੋਜੀ ਵਿਭਾਗ ਦੁਆਰਾ ''ਸਿਹਤ ਅਤੇ ਸਦਭਾਵਨਾU ਵਿਸ਼ੇ 'ਤੇ ਇੱਕ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਗਿਆ | ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਬੀ ਐਮ ਆਈ ਦੀ ਗਣਨਾ ਕਿਵੇਂ ਕਰਨੀ ਹੈ ਅਤੇ ਬੀ ਪੀ ਉਪਕਰਣ ਦੀ ਸਹੀ ਵਰਤੋਂ ਬਾਰੇ ਸਿੱਖਿਅਤ ਕੀਤਾ ਗਿਆ | ਯੁਕਤੀ ਖੁਰਾਨਾ, ਸਹਾਇਕ ਪ੍ਰੋਫੈਸਰ, ਗ੍ਰਹਿ ਵਿਗਿਆਨ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਮਾਡਲ ਟਾਊਨ ਵਰਕਸ਼ਾਪ ਲਈ ਸਰੋਤ ਵਿਅਕਤੀ ਸਨ | ਵਰਕਸ਼ਾਪ ਟਾਈ ਅਤੇ ਡਾਈ ਦੀ ਰਵਾਇਤੀ ਕਲਾ ਦੇ ਪਿੱਛੇ ਰਸਾਇਣਕ ਸਿਧਾਂਤਾਂ 'ਤੇ ਕੇਂਦਿ੍ਤ ਸੀ, ਜਿਸ ਵਿਚ ਕੁਦਰਤੀ ਅਤੇ ਸਿੰਥੈਟਿਕ ਫੈਬਰਿਕ ਨਾਲ ਰੰਗਾਂ ਦੀ ਆਪਸੀ ਤਾਲਮੇਲ ਸ਼ਾਮਲ ਸੀ | ਗਣਿਤ ਵਿਭਾਗ ਨੇ ਇੱਕ ਰਚਨਾਤਮਕ ਅਤੇ ਦਿਲਚਸਪ ਮੈਕਰਾਮ ਵਰਕਸ਼ਾਪ ਦਾ ਪ੍ਰਬੰਧ ਕੀਤਾ | ਪਿ੍ੰਸੀਪਲ ਡਾ. ਕਮਲਜੀਤ ਗਰੇਵਾਲ ਨੇ ਪ੍ਰਬੰਧਕ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਸਰਟੀਫਿਕੇਟ ਵੰਡੇ |

Ad Position 22
No active advertisement
ਪਿਛਲੀ ਖ਼ਬਰ ਪੀ. ਏ. ਯੂ. ਨੇ ਮੋਟੇ ਅਨਾਜਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ 'ਤੇ ਸਿਖਲਾਈ ਕੋਰਸ ਕਰਵਾਇਆ <br/> ਅਗਲੀ ਖ਼ਬਰ ਜੂਨ '84 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ <br/>
Ad Position 24