31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੀ. ਏ. ਯੂ. ਨੇ ਮੋਟੇ ਅਨਾਜਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ 'ਤੇ ਸਿਖਲਾਈ ਕੋਰਸ ਕਰਵਾਇਆ <br/>

Ad Position 21
No active advertisement
ਮੋਟੇ ਅਨਾਜਾਂ ਵਿਚ ਵੱਖ-ਵੱਖ ਪ੍ਰੋਸੈਸਿੰਗ ਦੇ ਤਰੀਕਿਆਂ ਬਾਰੇ ਭਾਗੀਦਾਰਾਂ ਨੂੰ ਜਾਣੂ ਕਰਵਾਉਂਦੇ ਹੋਏ ਮਾਹਿਰ | ਅਜੀਤ ਤਸਵੀਰ <br/> 02-06-2025
ਲੁਧਿਆਣਾ, 1 ਜੂਨ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਨੇ ਕਿਸਾਨਾਂ ਅਤੇ ਛੋਟੇ ਉਦਮੀਆਂ ਲਈ 'ਮੋਟੇ ਅਨਾਜਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧਾ' ਵਿਸ਼ੇ 'ਤੇ ਇਕ ਦਿਨ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ | ਇਸ ਕੋਰਸ ਵਿਚ ਲਗਭਗ 25 ਭਾਗੀਦਾਰਾਂ ਨੇ ਪੂਰੀ ਤਰ੍ਹਾਂ ਸਿਧਾਂਤਕ ਅਤੇ ਵਿਹਾਰਕ ਸਿਖਲਾਈ ਪ੍ਰਾਪਤ ਕੀਤੀ | ਵਿਭਾਗ ਦੇ ਮੁਖੀ ਡਾ: ਤਰਸੇਮ ਚੰਦ ਮਿੱਤਲ ਨੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮੋਟੇ ਅਨਾਜਾਂ ਵਿਚ ਵੱਖ-ਵੱਖ ਪ੍ਰੋਸੈਸਿੰਗ ਤਰੀਕਿਆਂ ਬਾਰੇ ਜਾਣੂ ਕਰਵਾਇਆ¢ ਡਾ: ਐਸ. ਸ਼ਰਮਾ ਨੇ ਜ਼ਰੂਰੀ ਪÏਸ਼ਟਿਕ ਤੱਤ ਪ੍ਰਦਾਨ ਕਰਨ ਲਈ ਅਨਾਜਾਂ ਵਿਚ ਪ੍ਰੋਸੈਸਿੰਗ ਦੀ ਮਹੱਤਤਾ ਬਾਰੇ ਚਰਚਾ ਕੀਤੀ¢ ਡਾ: ਗੁਰਵੀਰ ਕÏਰ ਨੇ ਮੋਟੇ ਅਨਾਜਾਂ ਦੀ ਮੁੱਢਲੀ ਅਤੇ ਦੁਜੈਲੀ ਪ੍ਰੋਸੈਸਿੰਗ ਵਿਚ ਖੇਤ ਪੱਧਰ ਦੇ ਕਾਰਜਾਂ ਵਿਚ ਸ਼ਾਮਲ ਵੱਖ-ਵੱਖ ਤਕਨੀਕਾਂ ਬਾਰੇ ਦੱਸਿਆ ¢ ਡਾ: ਸੰਧਿਆ ਨੇ ਮੋਟੇ ਅਨਾਜਾਂ ਦੀ ਸਫ਼ਾਈ, ਡੀਹਸਕਿੰਗ ਅਤੇ ਪਾਲਿਸ਼ ਕਰਨ ਲਈ ਪ੍ਰੋਸੈਸਿੰਗ ਮਸ਼ੀਨਰੀ ਦਿਖਾਈ, ਅਤੇ ਵਿਹਾਰਕ ਸਿਖਲਾਈ ਦਿੱਤੀ ¢ ਕੋਰਸ ਦੀ ਤਕਨੀਕੀ ਕੋਆਰਡੀਨੇਟਰ ਡਾ. ਪ੍ਰੀਤਇੰਦਰ ਕੌਰ ਨੇ ਮੋਟੇ ਅਨਾਜਾਂ ਦੀ ਪੈਕਿੰਗ ਵਿਚ ਨਵੀਨ ਤਕਨੀਕਾਂ ਬਾਰੇ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ ¢ ਡਾ. ਜਗਬੀਰ ਰਿਹਲ ਨੇ ਅਨਾਜਾਂ ਦੇ ਆਟੇ ਤੋਂ ਵੱਖ-ਵੱਖ ਮੁੱਲ-ਵਰਧਿਤ ਉਤਪਾਦਾਂ ਦੀ ਤਿਆਰੀ ਦਾ ਪ੍ਰਦਰਸ਼ਨ ਕੀਤਾ | ਸਿੱਖਿਆਰਥੀਆਂ ਨੂੰ ਪੀ.ਏ.ਯੂ. ਦਾ ਖੇਤੀ ਸਾਹਿੱਤ ਵੀ ਮੁਫ਼ਤ ਵੰਡਿਆ ਗਿਆ¢

Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂਆਂ ਕਵਰਨਰਿੰਦਰ ਸਿੰਘ ਤੇ ਨਰੇਸ਼ ਚਲੋਤਰਾ ਨੇ ਜੀਵਨ ਗੁਪਤਾ ਨੂੰ ਟਿਕਟ ਦੇਣ 'ਤੇ ਭਾਜਪਾ ਹਾਈਕਮਾਂਡ ਦਾ ਕੀਤਾ ਧ... ਅਗਲੀ ਖ਼ਬਰ ਖਾਲਸਾ ਕਾਲਜ ਫਾਰ ਵਿਮਨ ਵਿਖੇ ਲਗਾਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਵਰਕਸ਼ਾਪ <br/>
Ad Position 24