31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸੀ.ਬੀ.ਆਈ. ਦਫ਼ਤਰ ਤੋਂ ਕਰੀਬ ਤਿੰਨ ਘੰਟਿਆਂ ਦੀ ਪੁੱਛਗਿੱਛ ਉਪਰੰਤ ਬਾਹਰ ਆਏ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ

ਚੰਡੀਗੜ੍ਹ, 31 ਅਕਤੂਬਰ (ਕਪਿਲ ਵਧਵਾ)- ਮੁੱਖ ਮੰਤਰੀ ਪੰਜਾਬ ਦੇ ਕੈਂਪ ਦਫ਼ਤਰ ਨਾਲ ਜੁੜੇ ਕਥਿਤ ਭਰਿਸ਼ਟਾਚਾਰ ਦੇ ਮਾਮਲੇ ਦੇ ਸੰਬੰਧ ਵਿਚ ਸੀ.ਬੀ.ਆਈ. ਦਿੱਲੀ...

Ad Position 21
No active advertisement
ਅਜੀਤ ਡੈਸਕ 31-10-2026

ਚੰਡੀਗੜ੍ਹ, 31 ਅਕਤੂਬਰ (ਕਪਿਲ ਵਧਵਾ)- ਮੁੱਖ ਮੰਤਰੀ ਪੰਜਾਬ ਦੇ ਕੈਂਪ ਦਫ਼ਤਰ ਨਾਲ ਜੁੜੇ ਕਥਿਤ ਭਰਿਸ਼ਟਾਚਾਰ ਦੇ ਮਾਮਲੇ ਦੇ ਸੰਬੰਧ ਵਿਚ ਸੀ.ਬੀ.ਆਈ. ਦਿੱਲੀ ਵਲੋਂ ਦਰਜ ਐਫ.ਆਈ.ਆਰ. ਨਾਲ ਜੁੜੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਅੱਜ ਸ਼ਨੀਵਾਰ ਨੂੰ ਫਿਰ ਤੋਂ ਸੀ.ਬੀ.ਆਈ. ਦੀ ਪੁੱਛਗਿੱਛ ਦਾ ਸਾਹਮਣਾ ਕਰਨ ਲਈ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਦੁਪਹਿਰ ਕਰੀਬ 3:30 ਵਜੇ ਪਹੁੰਚੇ।

ਚੰਡੀਗੜ੍ਹ ਦੇ ਸੈਕਟਰ-30 ਸਥਿਤ ਸੀ.ਬੀ.ਆਈ. ਦੇ ਦਫ਼ਤਰ ਅੰਦਰ ਦਾਖ਼ਲ ਹੋਣ ਉਪਰੰਤ ਉਹ ਕਰੀਬ ਸਾਢੇ 6 ਵਜੇ ਬਾਹਰ ਆਏ। ਬਾਹਰ ਆਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਉਹੀ ਸਵਾਲ ਬਾਰ-ਬਾਰ ਪੁੱਛ ਰਹੀ ਹੈ ਜੋ ਮੇਰੇ ਤੋਂ ਪਹਿਲਾਂ ਪੁੱਛ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਜਿੰਨ੍ਹਾਂ ਚੈਟਾਂ ਦੇ ਹਵਾਲੇ ਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਵਿਚ ਮੇਰੀ ਚੈਟ ਤਾਂ ਹੈ ਹੀ ਨਹੀਂ ਸਗੋਂ ਮੈਨੂੰ ਫਸਾਇਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ 4 ਨਵੰਬਰ ਨੂੰ ਏਜੰਸੀ ਨੇ ਉਨ੍ਹਾਂ ਨੂੰ ਫਿਰ ਤੋਂ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਹਨ। ਅੰਤ ਵਿਚ ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਜਿੰਨੀ ਵਾਰ ਬੁਲਾਵੇਗੀ ਉਹ ਉਨੀ ਵਾਰ ਪੇਸ਼ ਹੋਣਗੇ।

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕੂੜੇ ਦੀ ਸਮੱਸਿਆ ਦੇ ਸਥਾਈ ਹੱਲ ਲਈ ਟੀਮ ਗਠਿਤ ਕਰਕੇ 10 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇ- ਜਤਿੰਦਰ ਸਿ... ਅਗਲੀ ਖ਼ਬਰ ਵਿਧਾਇਕ ਧਾਲੀਵਾਲ ਨੂੰ ਹਲਕਾ ਅਜਨਾਲਾ ਤੋਂ ਮੁੜ ਟਿਕਟ ਮਿਲਣ ’ਤੇ 'ਆਪ' ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ
Ad Position 24