ਲੁਧਿਆਣਾ, 1 ਜੂਨ (ਭੁਪਿੰਦਰ ਸਿੰਘ ਬੈਂਸ)-ਭਾਜਪਾ ਦੇ ਸੀਨੀਅਰ ਆਗੂਆਂ ਕਵਰਨਰਿੰਦਰ ਸਿੰਘ ਤੇ ਨਰੇਸ਼ ਚਲੋਤਰਾ ਵਲੋਂ ਸ਼ਹਿਰ ਦੇ ਹਲਕਾ ਪੱਛਮੀ ਵਿਧਾਨਸਭਾ ਦੀ 19 ਜੂਨ ਨੰੂ ਹੋਣ ਜਾ ਰਹੀ ਜ਼ਿਮਨੀ ਚੋਣ ਵਿਚ ਜੀਵਨ ਗੁਪਤਾ ਨੂੰ ਟਿਕਟ ਦੇਣ 'ਤੇ ਕੇਂਦਰੀ ਭਾਜਪਾ ਹਾਈਕਮਾਂਡ ਦਾ ਧੰਨਵਾਦ ਕੀਤਾ | ਉਕਤ ਆਗੂਆਂ ਨੇ ਕਿਹਾ ਕਿ ਜੀਵਨ ਗੁਪਤਾ ਪਾਰਟੀ ਦੇ ਇਕ ਮਿਹਨਤੀ ਆਗੂ ਹਨ, ਜੋ ਲੰਬੇ ਸਮੇਂ ਤੋ ਪਾਰਟੀ ਨਾਲ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਜੀਵਨ ਗੁਪਤਾ ਵਲੋਂ ਪਾਰਟੀ ਪ੍ਰਤੀ ਨਿਰੰਤਰ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੀਵਨ ਗੁਪਤਾ ਦਾ ਹਲਕਾ ਪੱਛਮੀ ਵਿਚ ਚੰਗਾ ਆਧਾਰ ਹੈ ਤੇ ਉਨ੍ਹਾਂ ਨੰੂ ਟਿਕਟ ਮਿਲਣ ਕਾਰਨ ਭਾਜਪਾ ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਤੇ ਉਹ ਉਨ੍ਹਾਂ ਨੂੰ ਜਿਤਾਉਣ ਲਈ ਤਿਆਰ ਬੈਠੇ ਹਨ |