01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

'ਆਦਿਵਾਸੀਆਂ ਦੇ ਸਮੂਹਿਕ ਕਤਲ, ਬਹੁਕੌਮੀ ਕੰਪਨੀਆਂ ਅਤੇ ਜਮਹੂਰੀਅਤ' ਵਿਸ਼ੇ 'ਤੇ ਸੈਮੀਨਾਰ <br/>

Ad Position 21
No active advertisement
ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਬੂਟਾ ਸਿੰਘ ਮਹਿਮੂਦਪੁਰ ਅਤੇ ਮੌਜੂਦ ਸਾਥੀ | ਅਜੀਤ ਤਸਵੀਰ <br/> 02-06-2025
ਲੁਧਿਆਣਾ, 1 ਜੂਨ (ਜਗਮੀਤ ਸਿੰਘ)-ਜਮਹੂਰੀ ਅਧਿਕਾਰ ਸਭਾ ਵਲੋਂ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ 'ਆਦਿਵਾਸੀਆਂ ਦੇ ਸਮੂਹਿਕ ਕਤਲ, ਬਹੁਕੌਮੀ ਕੰਪਨੀਆਂ ਅਤੇ ਜਮਹੂਰੀਅਤ' ਵਿਸ਼ੇ 'ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਸ਼ਹਿਰੀ ਲੋਕਾਂ ਨੂੰ ਆਦਿਵਾਸੀਆਂ ਦੇ ਸੰਘਰਸ਼ ਨੂੰ ਸਮਝਣਾ ਜ਼ਰੂਰੀ ਹੈ | ਉਹ ਲੋਕ ਸਿਰਫ਼ ਆਪਣੇ ਜਲ-ਜੰਗਲ ਹੀ ਨਹੀਂ ਬਲਕਿ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਹਨ | ਜ਼ਮੀਨ ਹੇਠ ਮੌਜੂਦ ਖਣਿਜ ਪਦਾਰਥਾਂ ਲਈ ਬਹੁਕੌਮੀ ਕੰਪਨੀਆਂ ਲਗਾਤਾਰ ਸਰਕਾਰ ਤੇ ਦਬਾਅ ਬਣਾ ਕੇ ਆਦਿਵਾਸੀਆਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਹਟਾਉਣਾ ਚਾਹੁੰਦੀਆਂ ਹਨ | ਆਦਿਵਾਸੀਆਂ ਨੂੰ ਜੰਗਲ ਵਿਚੋਂ ਕੱਢਣ ਲਈ ਉਨ੍ਹਾਂ ਦੇ ਘਰ ਵੱਡੀ ਪੱਧਰ 'ਤੇ ਜਲਾਏ ਜਾ ਰਹੇ ਹਨ ਤੇ ਉਨ੍ਹਾਂ ਦਾ ਸਮੂਹਿਕ ਕਤਲੇਆਮ ਕੀਤਾ ਜਾ ਰਿਹਾ ਹੈ ਅਤੇ ਵੱਡੇ ਪੱਧਰ 'ਤੇ ਆਦਿਵਾਸੀਆਂ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ | ਸ਼ਹਿਰਾਂ ਵਿਚ ਵੀ ਜੇ ਕੋਈ ਸਮਾਜਿਕ ਕਾਰਕੁਨ, ਵਕੀਲ, ਬੁੱਧੀਜੀਵੀ, ਪ੍ਰੋਫੈਸਰ, ਲੇਖਕ, ਕਲਾਕਾਰ ਇਸ ਜ਼ੁਲਮ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ ਤਾਂ ਹੁਕਮਰਾਨ ਉਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾ ਸਾਲਾਂ ਤੱਕ ਜੇਲ੍ਹਾਂ ਵਿਚ ਡੱਕ ਦਿੰਦੇ ਹਨ ਅਤੇ ਬੋਲਣ-ਲਿਖਣ ਦੀ ਜਮਹੂਰੀ ਆਜ਼ਾਦੀ 'ਤੇ ਡਾਕਾ ਮਾਰਦੇ ਹਨ | ਰਵਿਤਾ ਅਤੇ ਕਸਤੂਰੀ ਲਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ | ਸੈਮੀਨਾਰ 'ਚ ਦੋ ਮਤੇ, ਅਰਬਨ ਅਸਟੇਟ ਦੇ ਨਾਮ ਤੇ ਲੁਧਿਆਣਾ ਜ਼ਿਲ੍ਹੇ ਦੇ ਕਈ ਪਿੰਡਾਂ ਦੀ 24331 ਏਕੜ ਖੇਤੀਯੋਗ ਜ਼ਮੀਨ ਦਾ ਉਜਾੜਾ ਰੋਕਣ ਅਤੇ ਸਰਕਾਰੀ ਕਾਲਜ ਲੜਕੀਆਂ ਦੇ ਖੇਡ ਦੇ ਮੈਦਾਨ ਵਿਚ ਸਿਆਸੀ ਸ਼ਹਿ 'ਤੇ ਕੀਤੀ ਜਾ ਰਹੀ ਗ਼ੈਰਕਾਨੂੰਨੀ ਉਸਾਰੀ ਬੰਦ ਕਰਨ ਸਬੰਧੀ ਪਾਸ ਕੀਤੇ | ਡਾ. ਹਰਬੰਸ ਗਰੇਵਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਪ੍ਰੋ. ਏ.ਕੇ. ਮਲੇਰੀ, ਇਨਕਲਾਬੀ ਮਜ਼ਦੂਰ ਕੇਂਦਰ ਦੇ ਸੁਰਿੰਦਰ ਸਿੰਘ, ਮੋਲਡਰ ਸਟੀਲ ਵਰਕਰ ਯੂਨੀਅਨ ਦੇ ਹਰਜਿੰਦਰ ਸਿੰਘ, ਮੁਲਾਜ਼ਮ ਆਗੂ ਰਮਨਜੀਤ ਸੰਧੂ, ਪ੍ਰਧਾਨ ਡੀ.ਟੀ.ਐਫ. ਤੇ ਸੁਖਵਿੰਦਰ ਲੀਲ ਡੀ.ਐਮ.ਐਫ., ਐਡਵੋਕੇਟ ਹਰਪ੍ਰੀਤ ਜੀਰਖ, ਜਗਜੀਤ ਸਿੰਘ, ਐਡਵੋਕੇਟ ਗੁਰਵਿੰਦਰ ਸਿੰਘ, ਡਾਕਟਰ ਮੋਹਨ ਸਿੰਘ, ਮਾਸਟਰ ਜਰਨੈਲ, ਬਲਵਿੰਦਰ ਲਾਲ ਬਾਗ, ਮਾਸਟਰ ਸੁਰਜੀਤ ਸਿੰਘ, ਸਤਨਾਮ ਦੁੱਗਰੀ, ਹਰਸਾ ਦੁੱਗਰੀ ਅਤੇ ਮਜ਼ਦੂਰ ਆਗੂ ਬਲਦੇਵ ਬਿੱਲੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਪ੍ਰਦੀਪ ਬਾਲੂ ਹੋਏ ਸੇਵਾਮੁਕਤ <br/> ਅਗਲੀ ਖ਼ਬਰ ਸਰਕਾਰੀ ਕਾਲਜ ਦਾ ਖੇਡ ਮੈਦਾਨ ਬਚਾਉਣ ਵਾਲੀਆਂ 'ਮਾਈ ਭਾਗੋ' ਦੀਆਂ ਵਾਰਸਾਂ ਦੀ ਡਟਵੀਂ ਮਦਦ ਦਾ ਐਲਾਨ-ਕੌਮਾਗਾਟਾਮਾਰੂ ਕਮੇਟ...
Ad Position 24