01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਪ੍ਰਦੀਪ ਬਾਲੂ ਹੋਏ ਸੇਵਾਮੁਕਤ <br/>

Ad Position 21
No active advertisement
ਸੇਵਾਮੁਕਤ ਅਧਿਕਾਰੀ ਪ੍ਰਦੀਪ ਬਾਲੂ ਦਾ ਸਨਮਾਨ ਕਰਦੇ ਹੋਏ ਮੁੱਖ ਇੰਜੀਨੀਅਰ ਰਾਜ ਕੁਮਾਰ ਰੱਤੜਾ ਅਤੇ ਹੋਰ | ਅਜੀਤ ਤਸਵੀਰ <br/> 02-06-2025
ਲੁਧਿਆਣਾ, 1 ਜੂਨ (ਜਗਮੀਤ ਸਿੰਘ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਧੀਕ ਸੀਨੀਅਰ ਇੰਜੀਨੀਅਰ ਪ੍ਰਦੀਪ ਬਾਲੂ ਆਪਣੀਆਂ 37 ਸਾਲ ਦੀਆਂ ਸੇਵਾਵਾਂ ਦੇ ਬਾਅਦ ਅੱਜ ਸੇਵਾਮੁਕਤ ਹੋ ਗਏ, ਜਿਨ੍ਹਾਂ ਨੂੰ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਵਲੋਂ ਲੁਧਿਆਣਾ ਦੇ ਇਕ ਨਿੱਜੀ ਹੋਟਲ 'ਚ ਵਿਦਾਇਗੀ ਪਾਰਟੀ ਦਿੱਤੀ ਗਈ | ਸੇਵਾਮੁਕਤ ਹੋਏ ਪ੍ਰਦੀਪ ਬਾਲੂ ਸਾਲ 1988 'ਚ ਬਤੌਰ ਜੂਨੀਅਰ ਇਨਵਾਇਰਨਮੈਂਟ ਇੰਜੀਨੀਅਰ (ਜੇ.ਈ.ਈ.) ਵਿਭਾਗ 'ਚ ਨਿਯੁਕਤ ਹੋਏ ਸਨ ਅਤੇ ਆਪਣੀ ਨੌਕਰੀ ਦੌਰਾਨ ਉਨ੍ਹਾਂ ਨੇ ਪਦਉਨੱਤ ਹੁੰਦਿਆਂ ਜੇ.ਈ.ਈ. ਤੋਂ ਵਧੀਕ ਸੀਨੀਅਰ ਇਨਵਾਇਰਨਮੈਂਟ ਇੰਜੀਨੀਅਰ ਤੱਕ ਦਾ ਸਫ਼ਰ ਪੂਰਾ ਕੀਤਾ | ਇਸ ਮੌਕੇ ਪੀ.ਪੀ.ਸੀ.ਬੀ. ਦੇ ਮੁੱਖ ਇੰਜੀਨੀਅਰ ਰਾਜ ਕੁਮਾਰ ਰੱਤੜਾ ਨੇ ਵਧੀਕ ਸੀਨੀਅਰ ਇਨਵਾਇਰਨਮੈਂਟ ਇੰਜੀਨੀਅਰ ਦੇ ਅਹੁਦੇ ਤੋ ਸੇਵਾਮੁਕਤ ਹੋਣ ਵਾਲੇ ਪ੍ਰਦੀਪ ਬਾਲੂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸੇਵਾਮੁਕਤ ਮੁੱਖ ਇੰਜੀਨੀਅਰ ਪਰਮਜੀਤ ਸਿੰਘ, ਸੇਵਾ ਮੁਕਤ ਐਸ.ਈ.ਈ. ਜੀ.ਐਸ. ਗਿੱਲ, ਐਸ.ਈ.ਈ. ਰਵਿੰਦਰ ਭੱਟੀ, ਕੁਲਦੀਪ ਸਿੰਘ, ਐਕਸੀਅਨ ਗੁਰਮੀਤ ਸਿੰਘ, ਨਿਖਿਲ ਗੁਪਤਾ, ਅਤੁੱਲ ਕੌਸ਼ਲ, ਕੰਵਲਦੀਪ ਕੌਰ, ਅਮਨ ਸਿੰਘ, ਰੂਬਲ ਗੋਇਲ, ਐਸ.ਡੀ.ਓ. ਰਾਜਪਾਲ ਸਿੰਘ, ਭੀਸ਼ਮ, ਸੁਸ਼ੀਲ ਕੁਮਾਰ, ਸਾਹਿਬ ਜੀਤ ਸਿੰਘ, ਮੋਹਿਤ ਕੁਮਾਰ, ਈਸ਼ਾ ਤੇਜ਼ੀ, ਸਮੇਤ ਪੀ.ਪੀ.ਸੀ.ਬੀ. ਦੇ ਖੇਤਰੀ ਦਫ਼ਤਰ ਦੇ ਸਮੂਹ ਕਰਮਚਾਰੀਆਂ ਨੇ ਸੇਵਾਮੁਕਤ ਅਧਿਕਾਰੀ ਪ੍ਰਦੀਪ ਬਾਲੂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸੂਬੇ ਭਰ ਵਿਚ ਕਰੇਗੀ ਜਥੇਬੰਧਕ ਕਨਵੈੱਨਸ਼ਨਾਂ-ਵੈਦ ਗੋਇਲ <br/> ਅਗਲੀ ਖ਼ਬਰ 'ਆਦਿਵਾਸੀਆਂ ਦੇ ਸਮੂਹਿਕ ਕਤਲ, ਬਹੁਕੌਮੀ ਕੰਪਨੀਆਂ ਅਤੇ ਜਮਹੂਰੀਅਤ' ਵਿਸ਼ੇ 'ਤੇ ਸੈਮੀਨਾਰ <br/>
Ad Position 24