ਡੇਹਲੋਂ, 2 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵਲੋਂ ਕਰਵਾਈ ਜਾ ਰਹੇ ਅੰਦਰ 15ਵੇਂ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਲੀਗ ਤੇ ਲੀਗ ਦੌਰ ਦੇ ਤੀਜੇ ਗੇੜ ਦੇ ਮੈਚਾਂ ਵਿਚ ਜਿੱਥੇ ਵਰਤਮਾਨ ਚੈਂਪੀਅਨ ਡਾ. ਕੁਲਦੀਪ ਸਿੰਘ ਕਲੱਬ ਮੋਗਾ ਨੇ ਸੈਮੀ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ, ਉੱਥੇ ਗਿੱਲ ਕਲੱਬ ਘਵੱਦੀ ਅਤੇ ਅਮਰਗੜ੍ਹ ਸੈਂਟਰ ਨੇ ਕੁਆਟਰ ਫਾਈਨਲ ਵਿਚ ਦਾਖਲਾ ਪਾਇਆ | ਜਦਕਿ ਜੂਨੀਅਰ ਵਰਗ ਵਿਚ ਨਨਕਾਣਾ ਸਾਹਿਬ ਸਕੂਲ ਰਾਮਪੁਰ ਛੰਨਾ ਨੇ ਸੈਮੀਫਾਈਨਲ ਵਿਚ ਅਤੇ ਏਕ ਨੂਰ ਅਕੈਡਮੀ ਤੇਹਿੰਗ ਅਤੇ ਹੁਸ਼ਿਆਰਪੁਰ ਹਾਕੀ ਸੈਂਟਰ ਕੁਆਟਰ ਫਾਈਨਲ ਵਿਚ ਪੁੱਜੇ¢ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਖੇਡੇ ਜਾ ਰਹੇ ਓਲੰਪੀਅਨ ਪਿ੍ਥੀਪਾਲ ਹਾਕੀ ਫ਼ੈਸਟੀਵਲ ਦੇ ਪਹਿਲੇ ਮੈਚ ਵਿਚ ਵਰਤਮਾਨ ਚੈਂਪੀਅਨ ਡਾ. ਕੁਲਦੀਪ ਸਿੰਘ ਕਲੱਬ ਮੋਗਾ ਨੇ ਯੰਗ ਕਲੱਬ ਉਟਾਲਾਂ ਨੂੰ 10-5 ਨਾਲ ਹਰਾਇਆ¢ ਜੇਤੂ ਟੀਮ ਦਾ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਸਟਾਰ ਗੁਰਮੁਖ ਸਿੰਘ 'ਡਾਬਰ ਹੀਰੋ ਆਫ਼ ਦਾ ਮੈਚ' ਬਣਿਆ | ਜਦਕਿ ਦੂਸਰੇ ਮੈਚ ਵਿਚ ਗਿੱਲ ਕਲੱਬ ਘਵੱਦੀ ਨੇ ਅਮਰਗੜ੍ਹ ਸੈਂਟਰ ਨੂੰ 7-6 ਗੋਲਾਂ ਨਾਲ ਹਰਾ ਕੇ ਆਪਣੀਆਂ ਜੇਤੂ ਆਸਾ ਬਰਕਰਾਰ ਰੱਖੀਆਂ¢ ਗਿੱਲ ਕਲੱਬ ਘਵੱਦੀ ਦਾ ਅਰਜਨ ਪੰਡਿਤ ਡਾਬਰ ਮੈਚ ਦਾ ਸਰਬੋਤਮ ਖਿਡਾਰੀ ਬਣਿਆ¢ ਜੂਨੀਅਰ ਵਰਗ ਵਿਚ ਇਕ ਨੂਰ ਅਕੈਡਮੀ ਤੇ ਹੁਸ਼ਿਆਰਪੁਰ ਨੂੰ 1-0 ਨਾਲ ਹਰਾਇਆ¢ ਜੇਤੂ ਟੀਮ ਦਾ ਨਵਪ੍ਰੀਤ ਸਿੰਘ ਸਰਬੋਤਮ ਖਿਡਾਰੀ ਬਣਿਆ¢ ਜੂਨੀਅਰ ਵਰਗ ਦੇ ਦੂਜੇ ਮੈਚ ਵਿੱਚ ਅਮਰਗੜ੍ਹ ਨੇ ਨਨਕਾਣਾ ਸਾਹਿਬ ਰਾਮਪੁਰ ਛੰਨਾ ਨੇ ਘਵੱਦੀ ਸਕੂਲ ਨੂੰ 3-0 ਨਾਲ ਹਰਾਇਆ ਰਾਮਪੁਰ ਦਾ ਕਰਨਪ੍ਰੀਤ ਸਿੰਘ ਡਾਬਰ ਸਰਬੋਤਮ ਖਿਡਾਰੀ ਬਣਿਆ¢ ਮੈਚਾਂ ਦੌਰਾਨ ਹਾਕੀ ਦੇ ਸਾਬਕਾ ਕੌਮੀ ਹਾਕੀ ਖਿਡਾਰੀ ਅਤੇ ਉੱਘੇ ਬਿਜ਼ਨਸਮੈਨ ਜਗਜੀਤ ਸਿੰਘ ਦਾਖਾ ਕਲਕੱਤੇ ਵਾਲੇ, ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ¢ ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ¢ ਇਸ ਸਮੇਂ ਕੁਲਦੀਪ ਸਿੰਘ ਘਵੱਦੀ, ਗੁਰਸਤਿੰਦਰ ਸਿੰਘ ਪਰਗਟ, ਪਰਮਜੀਤ ਸਿੰਘ ਪੰਮਾ ਗਰੇਵਾਲ, ਸ਼ਿੰਗਾਰਾ ਸਿੰਘ ਜਰਖੜ, ਅਜੀਤਪਾਲ ਸਿੰਘ ਨਾਰੰਗਵਾਲ, ਗੁਰਵਿੰਦਰ ਸਿੰਘ ਕਿਲ੍ਹਾ ਰਾਏਪੁਰ, ਤਜਿੰਦਰ ਸਿੰਘ ਲਾਡੀ ਸੁਧਾਰ, ਅਸ਼ਵਨੀ ਕੁਮਾਰ, ਕਰਨ ਸਿੱਧੂ, ਬਾਬਾ ਰੁਲਦਾ ਸਿੰਘ ਸਾਇਆ ਕਲਾਂ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ¢ ਉਲੰਪੀਅਨ ਪਿ੍ਥੀਪਾਲ ਸਿੰਘ ਫ਼ੈਸਟੀਵਲ ਦੇ ਸੈਮੀ ਫਾਈਨਲ ਮੁਕਾਬਲੇ 7 ਜੂਨ ਨੂੰ ਅਤੇ ਫਾਈਨਲ 8 ਜੂਨ ਨੂੰ ਹੋਵੇਗਾ¢