12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਫਰਦ ਕੇਂਦਰਾਂ ਦੇ ਡਾਟਾ ਐਂਟਰੀ ਆਪ੍ਰੇਟਰਾਂ ਨੂੰ ਕੰਪਨੀ ਨੇ ਦਿੱਤਾ ਨੌਕਰੀ ਤੋਂ ਜਵਾਬ <br/>

Ad Position 21
No active advertisement
ਅਜੀਤ ਡੈਸਕ 03-06-2025
ਲੁਧਿਆਣਾ, 2 ਜੂਨ (ਜਗਮੀਤ ਸਿੰਘ)-ਜ਼ਿਲੇ੍ਹ ਦੇ ਲਗਭਗ 15 ਦੇ ਕਰੀਬ ਫਰਦ ਕੇਂਦਰਾਂ 'ਚ ਡਾਟਾ ਐਂਟਰੀ ਆਪ੍ਰੇਟਰ ਦੀ ਨੌਕਰੀ ਕਰਨ ਵਾਲੇ ਆਪ੍ਰੇਟਰਾਂ ਨੂੰ ਕੰਪਨੀ ਵਲੋਂ ਨੌਕਰੀ ਤੋਂ ਲਿਖਤੀ ਜਵਾਬ ਮਿਲਣ ਦੇ ਬਾਅਦ ਉਨ੍ਹਾਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ | ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਆਏ ਡਾਟਾ ਐਂਟਰੀ ਆਪ੍ਰੇਟਰਾਂ ਮੋਹਨ ਸਿੰਘ, ਦਲਜੀਤ ਕੌਰ ਅਤੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਥੇ ਜ਼ਿਲ੍ਹੇ ਦੇ 15 ਫਰਦ ਕੇਂਦਰਾਂ 'ਚ ਕਰੀਬ 75 ਆਪ੍ਰੇਟਰ ਕੰਮ ਕਰ ਰਹੇ ਹਨ, ਉੱਥੇ ਹੀ ਪੂਰੇ ਪੰਜਾਬ 'ਚ 900 ਤੋਂ ਜ਼ਿਆਦਾ ਡਾਟਾ ਐਂਟਰੀ ਆਪ੍ਰੇਟਰ ਫਰਦ ਕੇਂਦਰਾਂ 'ਚ ਨੌਕਰੀ ਕਰ ਰਹੇ ਹਨ | ਉਨ੍ਹਾਂ ਨੂੰ ਕੰਪਨੀ ਵਲੋਂ ਲਿਖਤੀ ਨੋਟਿਸ ਜਾਰੀ ਕਰਕੇ ਨੌਕਰੀ ਤੋਂ ਜਵਾਬ ਦੇ ਦਿੱਤਾ ਗਿਆ ਹੈ, ਜਦਕਿ ਉਹ ਪਿਛਲੇ ਲਗਭਗ 15-17 ਸਾਲਾਂ ਤੋਂ ਵੱਖ-ਵੱਖ ਤਹਿਸੀਲਾਂ ਦੇ ਫਰਦ ਕੇਂਦਰਾਂ 'ਚ ਡਾਟਾ ਐਂਟਰੀ ਆਪ੍ਰੇਟਰ ਦੀ ਨੌਕਰੀ ਕਰ ਰਹੇ ਹਨ | ਹੁਣ ਉਨ੍ਹਾਂ ਨੂੰ ਪਤਾ ਚੱਲਿਆ ਕਿ ਕੰਪਨੀ ਦਾ ਸਮਝੌਤਾ ਅਕਤੂਬਰ 2024 'ਚ ਖ਼ਤਮ ਹੋ ਚੁੱਕਾ ਹੈ | ਜਿਸ ਬਾਰੇ ਉਨ੍ਹਾਂ ਨੂੰ ਉਸ ਸਮੇਂ ਨਹੀਂ ਦੱਸਿਆ ਗਿਆ, ਹੁਣ ਜਦੋਂ ਪਿਛਲੇ ਤਿੰਨ ਮਹੀਨੇ ਤੋਂ ਉਨ੍ਹਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਅਤੇ ਅਚਾਨਕ ਨੌਕਰੀ ਤੋਂ ਜਵਾਬ ਦੇ ਦਿੱਤਾ ਗਿਆ ਹੈ | ਇਸ ਲਈ ਉਹ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲਕੇ ਮੰਗ ਰੱਖਣ ਲਈ ਆਏ ਹਨ ਕਿ ਉਨ੍ਹਾਂ ਦੀ ਨੌਕਰੀ ਨੂੰ ਬਰਕਰਾਰ ਰੱਖਦੇ ਹੋਏ ਘੱਟੋ-ਘੱਟ ਡੀ.ਸੀ. ਰੇਟ 'ਤੇ ਤਨਖਾਹ ਦਿੱਤੀ ਜਾਵੇ | ਡਾਟਾ ਐਂਟਰੀ ਆਪ੍ਰੇਟਰਾਂ ਨੇ ਕਿਹਾ ਕਿ ਉਹ ਹੁਣ ਮੰਝਧਾਰ 'ਚ ਹਨ, ਕਿਉਂਕਿ ਸਰਕਾਰੀ ਨੌਕਰੀਆਂ ਲਈ ਆਵੇਦਨ ਕਰਨ ਲਈ ਉਨ੍ਹਾਂ ਦੀ ਉਮਰ ਜ਼ਿਆਦਾ ਹੋ ਚੁੱਕੀ ਹੈ, ਇਸ ਲਈ ਉਹ ਹੁਣ ਕਿਸੇ ਪਾਸੇ ਨਹੀਂ ਜਾ ਸਕੇ | ਸਰਕਾਰ ਨੂੰ ਉਨ੍ਹਾਂ ਨੂੰ ਬੇਰੁਜ਼ਗਾਰ ਕਰਨ ਦੀ ਥਾਂ ਉਨ੍ਹਾਂ ਦੀ ਨੌਕਰੀ ਬਚਾਉਣ ਲਈ ਕੋਈ ਉਪਰਾਲਾ ਕਰਨਾ ਚਾਹੀਦਾ ਹੈ, ਜਿਸ ਨਾਲ ਉਹ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਸਕਣ ਅਤੇ ਆਪਣੇ ਭਵਿੱਖ ਨੂੰ ਰੁਲਣ ਤੋਂ ਬਚਾ ਸਕਣ |

Ad Position 22
No active advertisement
ਪਿਛਲੀ ਖ਼ਬਰ ਗਾਂਜਾ ਸਮੇਤ ਔਰਤ ਕਾਬੂ ਅਗਲੀ ਖ਼ਬਰ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਭਾਲ 'ਚ ਪੁਲਿਸ ਵਲੋਂ ਛਾਪੇਮਾਰੀ <br/>
Ad Position 24