12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਦੇ ਖਿਡਾਰੀ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 03-06-2025
ਹਠੂਰ, 2 ਜੂਨ (ਜਸਵਿੰਦਰ ਸਿੰਘ ਛਿੰਦਾ)-ਪਿੰਡ ਚਕਰ ਲਈ ਮਾਣ ਵਾਲੀ ਗੱਲ ਹੈ ਕਿ ਜਮਸ਼ੇਦਪੁਰ ਛਤੀਸਗੜ੍ਹ ਵਿਖੇ ਹੋਈ ਫੁੱਟਬਾਲ ਨੈਸ਼ਨਲ ਲੀਗ ਅੰਡਰ-15 ਵਿਚ ਪੰਜਾਬ ਐੱਫ.ਸੀ. ਦੀ ਫੁੱਟਬਾਲ ਟੀਮ ਫਾਈਨਲ ਵਿਚ ਜੇਤੂ ਰਹੀ | ਪੰਜਾਬ ਦੀ ਟੀਮ ਵਿਚ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦਾ ਖਿਡਾਰੀ ਪ੍ਰਭਜੋਤ ਸਿੰਘ ਖੇਡ ਰਿਹਾ ਸੀ ਅਤੇ ਫਾਈਨਲ ਮੁਕਾਬਲੇ ਵਿਚ ਪ੍ਰਭਜੋਤ ਸਿੰਘ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੀ ਟੀਮ ਜੇਤੂ ਰਹੀ | ਪ੍ਰਭਜੋਤ ਸਿੰਘ ਚਕਰ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ | ਪਿੰਡ ਪਹੁੰਚਣ 'ਤੇ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਵਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਅਤੇ ਸਰਪੰਚ ਸੋਹਨ ਸਿੰਘ ਸਿੱਧੂ, ਰਛਪਾਲ ਸਿੰਘ ਚਕਰ ਨੇ ਪਿੰਡ ਵਲੋਂ ਉਸ ਦਾ ਸਨਮਾਨ ਕੀਤਾ ਗਿਆ ਅਤੇ ਫ਼ਲ ਵੰਡੇ ਗਏ |
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਤੇ ਪਰਸ ਖੋਹਣ ਵਾਲੇ ਚੋਰ ਲੋਕਾਂ ਦੇ ਹੱਥੇ ਚੜੇ੍ਹ ਅਗਲੀ ਖ਼ਬਰ ਲੜਕੀ ਨੇ ਸ਼ੱਕੀ ਹਾਲਾਤ 'ਚ ਕੀਤੀ ਖ਼ੁਦਕੁਸ਼ੀ
Ad Position 24