ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਪੰਜ ਵਾਹਨ ਚੋਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਮਾਮਲੇ ਵਿਚ ਮੁਹੱਲਾ ਨਿਰੰਕਾਰੀ ਮਿੱਲਰ ਗੰਜ ਤੋਂ ਰਘਬੀਰ ਸਿੰਘ ਦਾ ਐਕਟਿਵਾ ਸਕੂਟਰ ਚੋਰੀ ਕਰ ਲਿਆ ਗਿਆ | ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ | ਦੂਜੇ ਮਾਮਲੇ ਵਿਚ ਸਤਲੁਜ ਕਲੱਬ ਦੇ ਬਾਹਰੋਂ ਚੋਰਾਂ ਵਲੋਂ ਨਿਸ਼ੂ ਗਰਗ ਦਾ ਵੀ ਐਕਟਿਵਾ ਸਕੂਟਰ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਤੀਜੇ ਮਾਮਲੇ ਵਿਚ ਫੁਹਾਰਾ ਚੌਕ ਨੇੜਿਓਾ ਚੋਰਾਂ ਵਲੋਂ ਰਿੱਕੀ ਕੁਮਾਰ ਦਾ ਮੋਟਰਸਾਈਕਲ ਚੋਰੀ ਕੀਤਾ ਗਿਆ ਹੈ | ਚÏਥੇ ਮਾਮਲੇ ਵਿਚ ਸਥਾਨਕ ਟਰਾਂਸਪੋਰਟ ਨਗਰ ਤੋਂ ਚੋਰਾਂ ਵਲੋਂ ਹਰੀਸ਼ ਕੁਮਾਰ ਦਾ ਮੋਟਰਸਾਈਕਲ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੰਜਵੇਂ ਮਾਮਲੇ ਵਿਚ ਚੋਰਾਂ ਵਲੋਂ ਫੁੱਲਾਂਵਾਲ ਚੋਕ ਨੇੜਿਓਾ ਸੰਜੀਵ ਚੌਹਾਨ ਦਾ ਮੋਟਰਸਾਈਕਲ ਚੋਰੀ ਕੀਤੇ ਜਾਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਹਨਾਂ ਸਾਰਿਆਂ ਮਾਮਲਿਆਂ ਵਿਚ ਕੇਸ ਦਰਜ ਕਰ ਰਹੇ ਹਨ ਤੇ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਨੇ ਚੋਰਾਂ ਦੇ ਸ਼ਰਾਬ ਲਈ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਚੈਕ ਕੀਤੀ, ਪਰ ਪੁਲਿਸ ਨੂੰ ਸਫਲਤਾ ਨਹੀਂ ਮਿਲੀ, ਜਾਂਚ ਕੀਤੀ ਜਾ ਰਹੀ ਹੈ¢