ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)-ਵਧੀਕ ਸੈਸ਼ਨ ਜੱਜ ਅਮਨਦੀਪ ਕÏਰ ਦੀ ਅਦਾਲਤ ਨੇ ਗਗਨਦੀਪ ਭੱਲਾ ਉਰਫ਼ ਸੰਨੀ ਭੱਲਾ, ਲੁਧਿਆਣਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ, ਪ੍ਰਧਾਨ ਸਤੀਸ਼ ਕੁਮਾਰ ਮੰਗਲ ਅਤੇ ਖ਼ਜ਼ਾਨਚੀ ਮਾਨਿਕ ਬੱਸੀ ਦੀ ਗਿ੍ਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ, ਪੁਲਿਸ ਵਲੋਂ ਇਹਨਾਂ ਤਿੰਨਾਂ ਤੇ ਜਥੇਬੰਦੀ ਦੇ ਫ਼ੰਡਾਂ ਵਿਚ ਇਕ ਘਪਲੇਬਾਜ਼ੀ ਅਤੇ ਧੋਖਾਧੜੀ ਕਰਨ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਸੀ | ਜ਼ਿਕਰ ਯੋਗ ਹੈ ਕਿ ਉਕਤ ਤਿੰਨੋਂ ਵਿਅਕਤੀ ਹਲਕਾ ਪੱਛਮੀ ਤੋਂ ਜ਼ਿਮਨੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੇ ਨੇੜਲੇ ਸਾਥੀ ਹਨ ਹਾਲਾਂਕਿ, ਕਾਂਗਰਸ ਨੇ ਇਸ ਮਾਮਲੇ ਨੂੰ ਰਾਜਨੀਤਿਕ ਬਦਲਾਖੋਰੀ ਦੱਸਿਆ ਹੈ¢ ਵਾਰਡ 69 ਤੋਂ ਕਾਂਗਰਸ ਕੌਂਸਲਰ ਅਤੇ ਸੰਨੀ ਭੱਲਾ ਦੀ ਪਤਨੀ ਦੀਪਿਕਾ ਸੰਨੀ ਭੱਲਾ ਨੇ ਦੋਸ਼ ਲਗਾਇਆ ਕਿ 'ਆਪ' ਦੀ ਅਗਵਾਈ ਵਾਲੀ ਸਰਕਾਰ ਅਤੇ ਸਥਾਨਕ ਪੁਲਿਸ ਨੇ ਆਸ਼ੂ ਦੇ ਪ੍ਰਚਾਰ ਕਰਨ ਤੋਂ ਰੋਕਣ ਲਈ ਇਹ ਸਭ ਕੁੱਝ ਕੀਤਾ ਹੈ¢ ਸੀਨੀਅਰ ਵਕੀਲ ਪਵਨ ਘਈ, ਏ.ਕੇ. ਸ਼ੋਰੀ ਅਤੇ ਮਨਨ ਬੇਰੀ ਸਮੇਤ ਵਕੀਲਾਂ ਦੀ ਇਕ ਟੀਮ ਨੇ ਅਦਾਲਤ ਵਿਚ ਉਕਤ ਕਥਿਤ ਦੋਸ਼ੀਆਂ ਵਲੋਂ ਪੇਸ਼ ਹੋਏ ਅਦਾਲਤ ਵਿਚ ਵਕੀਲਾਂ ਨੇ ਦੱਸਿਆ ਕਿ ਕਿ ਐਫ.ਆਈ.ਆਰ. ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹੈ | ਸ਼ਿਕਾਇਤਕਰਤਾ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਆਪਣੀ ਸ਼ਿਕਾਇਤ ਵਾਪਸ ਲੈ ਚੁੱਕਾ ਹੈ, ਐਫ.ਆਈ.ਆਰ. ਡਿਪਟੀ ਕਮਿਸ਼ਨਰ ਦਫ਼ਤਰ ਦੀ ਇਕ ਰਿਪੋਰਟ 'ਤੇ ਆਧਾਰਤ ਹੈ, ਜਿਸ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਜਥੇਬੰਦੀ ਦੇ ਕੰਮਕਾਜ ਵਿਚ ਬੇਨਿਯਮੀਆਂ ਪਾਈਆਂ ਗਈਆਂ ਸਨ¢ ਹਾਲਾਂਕਿ, ਐਫ.ਆਈ.ਆਰ. ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਕਥਿਤ ਗ਼ਬਨ ਕਿਸ ਨੇ ਕੀਤਾ ਅਤੇ ਕਿੰਨੀ ਰਕਮ ਦਾ ਕੀਤਾ ਇਸ ਰਿਪੋਰਟ ਦੇ ਆਧਾਰ 'ਤੇ ਦਰਜ ਕੀਤੀ ਗਈ ਮੁੱਢਲੀ ਰਿਪੋਰਟ ਵਿਚ ਵੀ ਕੁਛ ਸਪਸ਼ਟ ਤÏਰ ਤੇ ਨਹੀਂ ਦੱਸਿਆ ਗਿਆ ਹੈ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਮਾਨਯੋਗ ਜੱਜ ਨੇ ਉਕਤ ਤਿੰਨਾਂ ਕਥਿਤ ਦੋਸ਼ੀਆਂ ਨੂੰ ਰਾਹਤ ਦਿੰਦੇ ਉਨ੍ਹਾਂ ਦੀ ਗਿ੍ਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ |