26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੰਗਾਂ ਨੰੂ ਲੈ ਕੇ ਕੀਤਾ ਰੋਸ ਪ੍ਰਦਰਸ਼ਨ <br/>

Ad Position 21
No active advertisement
ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਆਗੂ ਤੇ ਮੈਂਬਰ | ਤਸਵੀਰ-ਸੇਵਕ ਸਿੰਘ <br/> 05-06-2025
ਲੁਧਿਆਣਾ, 4 ਜੂਨ (ਭੁੁਪਿੰਦਰ ਸਿੰਘ ਬੈਂਸ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲੀ ਦੀ ਅਗਵਾਈ ਹੇਠ ਮੰਗਾਂ ਨੰੂ ਲੈਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਯੂਨੀਅਨ ਦੇ ਕੌਮੀ ਪ੍ਰਧਾਨ ਊਸ਼ਾ ਰਾਣੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਤੇ ਉਨ੍ਹਾਂ ਕਿਹਾ ਕਿ ਸਰਕਾਰ ਸਪਲੀਮੈਂਟਰੀ ਨਿਊਟਰੇਸ਼ਨ ਵੰਡ ਲਈ ਪੋਸ਼ਣ ਟਰੈਕ ਦੇ ਜ਼ਰੀਏ ਨਵੀਆਂ ਸ਼ਰਤਾਂ ਲਗਾਕੇ ਇਸ ਦੇ ਲਾਭਪਾਤਰੀਆਂ ਨੰੂ ਇਸ ਤੋਂ ਵਾਂਝਾ ਕਰਨਾ ਚਾਹੁੰਦੀ ਹੈ | ਇਸ ਮੌਕੇ ਵਿੱਤ ਸਕੱਤਰ ਅੰਮਿ੍ਤ ਪਾਲ ਕੌਰ, ਕਿ੍ਸ਼ਨਾ ਕੁਮਾਰੀ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਗਾਰੰਟੀ ਕੀਤੀ ਦਿੱਤੀ ਸੀ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਦੁਗਣਾ ਮਾਣ ਭੱਤਾ ਦਿੱਤਾ ਜਾਵੇਗਾ | ਦੁਗਣਾ ਮਾਨ ਭੱਤਾ ਤਾਂ ਕੀ ਦੇਣਾ ਸੀ ਜੋ ਪਹਿਲਾਂ ਤੋਂ ਮਿਲ ਰਿਹਾ ਮਾਣ ਭੱਤਾ ਹੈ, ਉਹ ਵੀ ਸਮੇਂ ਸਿਰ ਨਹੀਂ ਆ ਰਿਹਾ | ਕਦੇ ਪੰਜਾਬ ਵਾਲੀ ਕਿਸ਼ਤ ਮਿਲਦੀ ਹੈ ਤੇ ਕਦੇ ਕੇਂਦਰ ਸਰਕਾਰ ਦਾ ਸ਼ੇਅਰ ਮਿਲਦਾ ਹੈ | ਉਨ੍ਹਾਂ ਵਲੋਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਦੇ ਮਾਣਭੱਤੇ ਨੂੰ ਦੁੱਗਣਾ ਕੀਤਾ ਜਾਵੇ | ਇਸ ਮੌਕੇ ਕਿਸ਼ਨਾ ਕੁਮਾਰੀ, ਗੁਰਜੀਤ ਕੌਰ, ਰਣਜੀਤ ਕੌਰ, ਨਿਰਲੇਪ ਕੌਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ -ਮਾਮਲਾ ਰੋਜ਼ ਗਾਰਡਨ ਨਵੀਨੀਕਰਨ ਦੇ ਟੈਂਡਰ ਨੂੰ ਲੈ ਕੇ ਰਿਸ਼ਵਤ ਮੰਗਣ ਦਾ- ਨਗਰ ਨਿਗਮ ਦੇ ਐਸ. ਈ. ਸੰਜੇ ਕੰਵਰ ਦੀ ਗਿ੍... ਅਗਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ 'ਚ ਕਾਂਗਰਸ ਨੂੰ ਭਾਰੀ ਪੈ ਸਕਦੀ ਹੈ ਧੜੇਬੰਦੀ <br/>
Ad Position 24