ਆਲਮਗੀਰ, 4 ਜੂਨ (ਜਰਨੈਲ ਸਿੰਘ ਪੱਟੀ)-ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਬੇਜ਼ਮੀਨੇ ਲੋਕਾਂ ਵਿਚ ਜ਼ਮੀਨਾਂ ਦੀ ਵੰਡ ਕੀਤੀ ਗਈ ਤਾਂ ਸੰਵਿਧਾਨ ਮੁਤਾਬਿਕ ਐਸ.ਸੀ. ਸਮਾਜ ਨੂੰ 25 ਫ਼ੀਸਦੀ ਨੌਕਰੀਆਂ, ਜ਼ਮੀਨਾਂ, ਕਾਰੋਬਾਰ ਵੰਡ ਕੇ ਦੇਣਾ ਸੀ, ਪਰ ਕਾਂਗਰਸ ਨੇ ਇਹ ਨਹੀਂ ਕੀਤਾ, ਜਿਸ ਕਾਰਨ ਅੱਜ ਐਸ.ਸੀ. ਸਮਾਜ ਦੇ ਲੋਕ ਦਰ-ਬਦਰ ਦੇ ਧੱਕੇ ਖਾਣ ਨੂੰ ਮਜਬੂਰ ਹਨ ¢ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਨੇ ਕਿਹਾ ਕਿ ਜਦੋਂ ਜ਼ਿਮੀਂਦਾਰਾਂ ਨੂੰ ਜ਼ਮੀਨ ਵੰਡੀ ਗਈ ਤਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਐਸ.ਸੀ. ਤੇ ਬੀ.ਸੀ. ਸਮਾਜ ਦੇ ਲੋਕਾਂ ਨੂੰ ਵੀ ਜ਼ਮੀਨ ਦਿੱਤੀ ਜਾਵੇ, ਤਾਂ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇਕਰ ਇਹਨਾਂ ਨੂੰ ਜ਼ਮੀਨ ਦੇ ਦਿੱਤੀ ਤਾਂ ਸਾਡੇ ਕੰਮ ਕÏਣ ਕਰੂ, ਜਿਸਦਾ ਖ਼ਮਿਆਜ਼ਾ ਉਕਤ ਵਰਗ ਦੇ ਲੋਕ ਅੱਜ ਤੱਕ ਭੁਗਤ ਰਹੇ ਹਨ¢ ਸ. ਸਰੀਂਹ ਨੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਯੂ.ਪੀ. ਦੀ ਤਰਜ਼ 'ਤੇ ਸੂਬੇ ਵਿਚਲੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨ ਵੰਡੀ ਜਾਵੇ ¢ ਇਸ ਮÏਕੇ ਉਨ੍ਹਾਂ ਨਾਲ ਬਲਜੀਤ ਸਿੰਘ ਸਾਇਆਂ, ਬਲਦੇਵ ਸਿੰਘ ਡੇਹਲੋਂ, ਭਿੰਦਰ ਸਿੰਘ ਲਹਿਰਾ, ਭਗਵਾਨ ਸਿੰਘ, ਨਿਰਮਲ ਸਿੰਘ ਡੇਹਲੋਂ, ਬਲਦੇਵ ਸਿੰਘ ਖ਼ਾਨਪੁਰ ਵੀ ਮੌਜੂਦ ਸਨ¢