27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਲੋਕ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ-ਵਿਧਾਇਕ ਸੰਗੋਵਾਲ <br/>

Ad Position 21
No active advertisement
ਅਜੀਤ ਡੈਸਕ 05-06-2025
ਲਾਡੋਵਾਲ, 4 ਜੂਨ (ਬਲਬੀਰ ਸਿੰਘ ਰਾਣਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਅਤੇ ਦਲ ਦਲ ਵਿਚੋਂ ਕੱਢਣ ਲਈ ''ਯੁੱਧ ਨਸ਼ਿਆਂ ਵਿਰੁੱਧU ਵਿੱਢੀ ਮੁਹਿੰਮ ਵਿਚ ਲੋਕ ਬੇਝਿਜਕ ਹੋ ਕੇ ਇਸ ਮੁਹਿੰਮ ਦਾ ਹਿੱਸਾ ਬਣਨ, ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਐਲਾਨਿਆ ਜਾ ਸਕੇ | ਉਕਤ ਵਿਚਾਰ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਇਕ ਸਮਾਗਮ ਦੌਰਾਨ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਇਸ ਮੌਕੇ ''ਆਪU ਬਲਾਕ ਪ੍ਰਧਾਨ ਲੱਕੀ ਤਲਵੰਡੀ ਨੇ ਕਿਹਾ ਕਿ ਮਾਪੇ ਸੱਚ ਬੋਲਣ ਦੀ ਬਜਾਏ ਝੂਠ ਦਾ ਸਹਾਰਾ ਜ਼ਿਆਦਾ ਲੈ ਰਹੇ ਹਨ, ਜਿਸ ਕਰਕੇ ਨੌਜਵਾਨ ਜ਼ਿਆਦਾਤਰ ਨਸ਼ਿਆਂ ਦੇ ਵਿਚ ਗੁਲਤਾਨ ਹੋ ਰਹੇ ਹਨ | ਇਸ ਮੌਕੇ ਪੀ.ਏ. ਜਸਵਿੰਦਰ ਸਿੰਘ ਜੱਸੀ, ਬਲਾਕ ਪ੍ਰਧਾਨ ਲੱਕੀ ਤਲਵੰਡੀ, ਸਰਪੰਚ ਬੀਰ ਚੰਦ ਲਾਡੋਵਾਲ, ਪੰਚ ਬਲਵੀਰ ਬਿੱਲਾ, ਪ੍ਰਧਾਨ ਯਮਲਾ, ਸਾਬਕਾ ਸਰਪੰਚ ਹੰਸਰਾਜ ਸਿੰਘ ਤਲਵੰਡੀ, ਮੇਵਾ ਸਿੰਘ ਸਲੇਮਪੁਰ, ਪੰਚ ਧਰਮ ਪਾਲ ਧਰਮਾ ਅਤੇ ਹੋਰ ਵਰਕਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖਾਤਾ ਧਾਰਕ ਦੀ ਰਕਮ ਨੂੰ ਖ਼ੁਰਦ-ਬੁਰਦ ਕਰਨ ਅਤੇ ਖਾਤਾ ਬੰਦ ਕਰਨ ਦੇ ਮਾਮਲੇ ਵਿਚ ਤਿੰਨ ਬੈਂਕ ਮੈਨੇਜਰਾਂ ਖ਼ਿਲਾਫ਼ ਕੇਸ ਦਰ... ਅਗਲੀ ਖ਼ਬਰ ਸਰਕਾਰ ਦੀ 'ਲੈਂਡ ਪੂਲਿੰਗ' ਨੀਤੀ ਨਵੀਂ ਤੇ ਪ੍ਰਗਤੀਸ਼ੀਲ ਨਹੀਂ, ਸਗੋਂ ਕਿਸਾਨਾਂ ਦਾ ਉਜਾੜਾ ਬਣੇਗੀ-ਐੱਸ. ਆਰ. ਕਲੇਰ
Ad Position 24