ਲੁਧਿਆਣਾ, 4 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੀ ਪੁਲਿਸ ਨੇ ਖਾਤਾ ਧਾਰਕ ਦੀ ਰਕਮ ਨੂੰ ਖ਼ੁਰਦ-ਬੁਰਦ ਕਰਨ ਅਤੇ ਖਾਤਾ ਬੰਦ ਕਰਨ ਦੇ ਮਾਮਲੇ ਵਿਚ ਤਿੰਨ ਬੈਂਕ ਮੈਨੇਜਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ¢ ਪੁਲਿਸ ਵਲੋਂ ਇਹ ਕਾਰਵਾਈ ਵਿਸ਼ਾਲ ਨਗਰ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਵੜੈਚ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਇੰਡਸਿਡ ਬੈਂਕ ਦੇ ਮੈਨੇਜਰ ਵਿਕਰਾਂਤ, ਨਿਤਿਨ ਗੋਇਲ ਅਤੇ ਯੈਸ ਬੈਂਕ ਦੇ ਮੈਨੇਜਰ ਸ਼ਾਮ ਲਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਸ਼ਾਮ ਲਾਲ ਨੇ ਉਸ ਨੰੂ ਝਾਂਸੇ ਵਿਚ ਲੈ ਕੇ ਪਹਿਲਾਂ ਬੈਂਕ ਵਿਚ ਖਾਤਾ ਖੋਲ੍ਹ ਦਿੱਤਾ ਅਤੇ ਉਸ ਦੱਸਿਆ ਕਿ ਖਾਤੇ ਵਿਚ ਦੋ ਕਰੋੜ 40 ਲੱਖ ਰੁਪਏ ਦੀ ਨਗਦੀ ਬਿਨਾਂ ਟੀ.ਡੀ.ਐਸ. ਕੱਟੇ ਜਮਾਂ ਕਰਵਾਉਣ ਬਾਰੇ ਦੱਸਿਆ ਗਿਆ ਸੀ | ਉਸ ਦੱਸਿਆ ਕਿ ਬਾਅਦ ਵਿਚ ਕਥਿਤ ਦੋਸ਼ੀ ਨੇ ਉਸੇ ਖਾਤੇ ਵਿਚੋਂ 2000 ਦੀ ਰਕਮ ਕੱਟ ਲਈ | ਜਦੋਂ ਉਸ ਨੇ ਇਸ ਸਬੰਧੀ ਇਤਰਾਜ਼ ਕੀਤਾ ਤਾਂ ਇਹਨਾਂ ਕਥਿਤ ਦੋਸ਼ੀਆਂ ਨੇ ਆਪਸ ਵਿਚ ਮਿਲੀਭੁਗਤ ਕਰਕੇ ਉਸਦੇ ਖਾਤੇ ਬੰਦ ਕਰ ਦਿੱਤੇ ਅਤੇ 1 ਲੱਖ ਰੁਪਏ ਟੀ.ਟੀ.ਐਸ. ਦਾ ਖਾਤਿਆਂ ਵਿਚੋਂ ਕੱਟ ਲਿਆ, ਜਿਸ 'ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ¢