21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜਮਾਲਪੁਰ ਪੁਲਿਸ ਨੇ ਕਾਬੂ ਕੀਤਾ ਸ਼ਰਾਬ ਤਸਕਰ

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਆਪਣੇ ਘਰ ਦੇ ਬਾਹਰ ਹੀ ਗੈਰਕਾਨੂੰਨੀ ਤਰੀਕੇ ਨਾਲ ਸ਼ਰਾਬ ਦੀ ਸਪਲਾਈ ਕਰਨ ਵਾਲੇ ਇਕ ਸ਼ਰਾਬ ਤਸਕਰ ਨੂੰ ਥਾਣਾ ਜਮਾਲਪੁਰ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ, ਜਿਸ ਕੋਲੋਂ ਪੁਲਿਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਰਘਬੀਰ ਸਿੰਘ ਦੀ ਪੁਲਿਸ ਟੀਮ ਨੇ ਭਾਮੀਆਂ ਕਲਾਂ ਦੀ ਜੈਨ ਕਾਲੋਨੀ ਦੀ ਗਲੀ ਨੰਬਰ 1 'ਚੋਂ ਸਾਹਿਲ ਨਾਰੰਗ ਪੁੱਤਰ ਨੀਰਜ ਲਾਲ ਨੂੰ ਗਾਹਕਾਂ ਦੀ ਉਡੀਕ ਕਰਦੇ ਹੋਏ 6 ਬੋਤਲਾਂ ਰਾਇਲ ਸਟੈਗ, 12 ਬੋਤਲਾਂ ਰਾਇਲ ਚੈਲੰਜ ਅਤੇ 6 ਬੋਤਲਾਂ ਟਿ੍ਪਲ 9 ਸ਼ਰਾਬ ਬਰਾਮਦ ਕੀਤੀ | ਪੁਲਿਸ ਨੇ ਸਾਹਿਲ ਦੇ ਖ਼ਿਲਾਫ਼ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਡਾ. ਦੀਪਕ ਮੰਨਣ ਦੇ ਸਹਿਯੋਗ ਨਾਲ ਸਾਈ ਪਬਲਿਕ ਸਕੂਲ 'ਚ ਮੁਫ਼ਤ ਚੈੱਕਅਪ ਕੈਂਪ <br/> ਅਗਲੀ ਖ਼ਬਰ ਪਾਣੀ ਦੀ ਮਾਰ ਹੇਠ ਆਈ ਜੇ.ਸੀ.ਪੀ ਹੁਸੈਨੀਵਾਲਾ ਦਾ ਡੀ.ਸੀ ਅਤੇ ਡੀ.ਆਈ.ਜੀ ਬੀ.ਐੱਸ.ਐੱਫ ਨੇ ਲਿਆ ਜਾਇਜ਼ਾ
Ad Position 24