21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜਸਪਾਲ ਬਾਂਗਰ 'ਚ ਬੇਖ਼ੌਫ ਲੁਟੇਰਿਆਂ ਨੇ ਨੌਜਵਾਨ ਕੋਲੋਂ ਖੋਹਿਆ ਮੋਬਾਈਲ <br/>

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਸ਼ਹਿਰ ਦੇ ਗਿਆਸਪੁਰਾ, ਡਾਬਾ, ਕੰਗਣਵਾਲ, ਜਸਪਾਲ ਬਾਂਗਰ, ਫੋਕਲ ਪੁਆਇੰਟ ਸਣੇ ਉਦਯੋਗਿਕ ਅਤੇ ਪ੍ਰਵਾਸੀ ਬਹੁਗਿਣਤੀ ਵਾਲੇ ਇਲਾਕਿਆਂ 'ਚ ਲੁੱਟ-ਖੋਹ, ਚੋਰੀ, ਝਪਟਮਾਰੀ ਸਣੇ ਸੰਗੀਨ ਅਪਰਾਧਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ ਅਤੇ ਜ਼ਿਲ੍ਹਾ ਪੁਲਿਸ ਕਮਿਸ਼ਨਰੇਟ ਇਨ੍ਹਾਂ ਅਪਰਾਧਾਂ ਨੂੰ ਨਕੇਲ ਪਾਉਣ 'ਚ ਫ਼ੇਲ੍ਹ ਸਾਬਤ ਹੁੰਦੀ ਵਿਖਾਈ ਦੇ ਰਹੀ ਹੈ | ਸ਼ਨੀਵਾਰ ਨੂੰ ਜਿੱਥੇ ਝਪਟਮਾਰੀ ਅਤੇ ਚੋਰੀ ਦੀ ਕੋਸ਼ਿਸ਼ ਦੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ, ਉਥੇ ਹੀ ਜਸਪਾਲ ਬਾਂਗਰ ਦੇ ਇਲਾਕੇ 'ਚ ਫ਼ੈਕਟਰੀ ਤੋਂ ਘਰ ਮੁੜ ਰਹੇ ਇਕ ਨੌਜਵਾਨ ਨਾਲ ਵਾਪਰੀ ਭਿਆਨਕ ਘਟਨਾ 'ਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੋਬਾਈਲ ਦੀ ਖੋਹ ਕਰਨ ਲਈ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸਦੇ ਸਿਰ ਤੇ ਮੱਥੇ ਉਪਰ ਟਾਂਕੇ ਲਗਾਉਣੇ ਪਏ ਅਤੇ ਉਸਦੀ ਇਕ ਬਾਂਹ ਅਤੇ ਲੱਤ ਵੀ ਲੁਟੇਰਿਆਂ ਨੇ ਤੋੜ ਦਿੱਤੀ ਤਾਂ ਕਿ ਉਹ ਭੱਜ ਨਾ ਸਕੇ | ਚੌਕੀ ਕੰਗਣਵਾਲ ਦੇ ਮਹਾਂਦੇਵ ਨਗਰ ਦੇ ਰਹਿਣ ਵਾਲੇ ਬਿ੍ਜ ਭਾਨ ਨੇ ਦੱਸਿਆ ਕਿ ਉਹ ਐਕਟਿਵਾ 'ਤੇ ਸਵਾਰ ਹੋ ਕੇ ਘਰ ਆ ਰਿਹਾ ਸੀ | ਫ਼ੈਕਟਰੀ ਤੋਂ ਕੁੱਝ ਹੀ ਦੂਰੀ ਉਪਰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦੇ ਨਾਲ ਉਸ ਉਪਰ ਹਮਲਾ ਕਰਦੇ ਹੋਏ ਮੋਬਾਈਲ ਫ਼ੋਨ ਖੋਹ ਲਿਆ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ | ਉਹ ਕਿਸੇ ਤਰ੍ਹਾਂ ਮੁੜ ਕੇ ਫ਼ੈਕਟਰੀ ਪਹੁੰਚਿਆ, ਜਿੱਥੇ ਆਪਣੇ ਸਾਥੀਆਂ ਦੀ ਮਦਦ ਨਾਲ ਉਸਨੇ ਸਿਵਲ ਹਸਪਤਾਲ ਪਹੁੰਚ ਕੇ ਆਪਣਾ ਇਲਾਜ ਕਰਵਾਇਆ | ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੇ ਡਾ. ਇੰਦਰਜੀਤ ਸਿੰਘ ਨੂੰ ਚੀਨੀ ਸਰਕਾਰ ਨੇ ਡਾ. ਬਾਸੂ ਦੇ ਉੱਤਰਾਧਿਕਾਰੀ ਵਜੋਂ ਦਿੱਤਾ ਸਭ ਤੋਂ ਉੱਚਾ ਪੁਰਸਕ... ਅਗਲੀ ਖ਼ਬਰ ਸਵਿਫਟ ਤੇ ਮੋਟਰਸਾਈਕਲ ਦੀ ਫੇਟ ਨਾਲ ਤਿੰਨ ਜ਼ਖ਼ਮੀ
Ad Position 24