21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਲੁਧਿਆਣਾ ਦੇ ਡਾ. ਇੰਦਰਜੀਤ ਸਿੰਘ ਨੂੰ ਚੀਨੀ ਸਰਕਾਰ ਨੇ ਡਾ. ਬਾਸੂ ਦੇ ਉੱਤਰਾਧਿਕਾਰੀ ਵਜੋਂ ਦਿੱਤਾ ਸਭ ਤੋਂ ਉੱਚਾ ਪੁਰਸਕਾਰ

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਡਾ. ਤਰਲੋਚਨ ਸਿੰਘ)-ਭਾਰਤ ਵਿਚ ਐਕਿਊਪੰਕਚਰ ਇਲਾਜ ਪ੍ਰਣਾਲੀ ਦੇ ਸੰਸਥਾਪਕ ਡਾ. ਵਿਜੇ ਕੁਮਾਰ ਬਾਸੂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਪਿਛਲੇ 50 ਦਹਾਕਿਆਂ ਤੋਂ ਮਨੁੱਖਤਾ ਦੀ ਸੇਵਾ ਕਰ ਰਹੇ ਲੁਧਿਆਣਾ ਦੇ ਡਾ. ਇੰਦਰਜੀਤ ਸਿੰਘ ਨੇ ਇਕ ਵਾਰ ਫਿਰ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ | ਚੀਨ ਦੀ ਸਰਕਾਰ ਨੇ ਡਾ. ਵਿਜੇ ਕੁਮਾਰ ਬਾਸੂ ਨੂੰ ਆਪਣੇ ਦੇਸ਼ ਦੀ ਫੌਜ ਦੇ ਸਭ ਤੋਂ ਉੱਚੇ ਪੁਰਸਕਾਰ ਨਾਲ ਸਨਮਾਨਿਤ ਕੀਤਾ, ਜਿਸ ਨੂੰ ਡਾ. ਡੀ.ਐਨ. ਕੋਟਨਿਸ ਐਕਿਊਪੰਕਚਰ ਹਸਪਤਾਲ, ਲੁਧਿਆਣਾ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਨਵੀਂ ਦਿੱਲੀ ਵਿਚ ਚੀਨੀ ਦੂਤਾਵਾਸ ਵਿਖੇ ਚੀਨੀ ਰਾਜਦੂਤ ਸ਼ੂ ਫੀਹੋਂਗ ਦੇ ਹੱਥੋਂ ਪ੍ਰਾਪਤ ਕੀਤਾ | ਇਹ ਯਾਦਗਾਰੀ ਮੈਡਲ ਦੋ ਭਾਰਤੀ ਡਾਕਟਰਾਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਸਵ: ਡਾ. ਦਵਾਰਕਾਨਾਥ ਕੋਟਨਿਸ ਵੀ ਸ਼ਾਮਿਲ ਹਨ | ਇਕ ਸੰਖੇਪ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਨਵੀਂ ਦਿੱਲੀ ਵਿਚ ਚੀਨੀ ਦੂਤਾਵਾਸ ਵਿਚ ਚੀਨੀ ਰਾਜਦੂਤ ਸ਼ੂ ਫੀਹੋਂਗ ਨੇ ਡਾ. ਇੰਦਰਜੀਤ ਸਿੰਘ ਨੂੰ ਮੈਡਲ ਸੌਂਪਿਆ | ਇਸ ਮੌਕੇ ਡਾ. ਬਾਸੂ ਦੇ ਉੱਤਰਾਧਿਕਾਰੀ ਵਜੋਂ ਡਾ. ਇੰਦਰਜੀਤ ਸਿੰਘ ਨੂੰ ਇਹ ਯਾਦਗਾਰੀ ਮੈਡਲ ਸੌਂਪਦੇ ਹੋਏ ਚੀਨੀ ਰਾਜਦੂਤ ਸ਼ੂ ਫੀਹੋਂਗ ਨੇ ਕਿਹਾ ਕਿ ਡਾ. ਸਿੰਘ ਡਾ. ਬਾਸੂ ਦੇ ਮਾਨਵਤਾਵਾਦੀ ਸੇਵਾ ਦੇ ਆਦਰਸ਼ਾਂ 'ਤੇ ਪੂਰੀ ਤਰ੍ਹਾਂ ਖਰਾ ਉਤਰੇ ਹਨ | ਪਿਛਲੇ 50 ਸਾਲਾਂ ਵਿਚ ਡਾ. ਸਿੰਘ ਨੇ ਆਪਣਾ ਸਾਰਾ ਸਮਾਂ ਐਕਿਊਪੰਕਚਰ ਇਲਾਜ ਪ੍ਰਣਾਲੀ ਰਾਹੀਂ ਮਨੁੱਖਤਾ ਦੀ ਸੇਵਾ ਵਿਚ ਬਿਤਾਇਆ ਹੈ | ਲੁਧਿਆਣਾ ਸਮੇਤ ਪੰਜਾਬ ਭਰ ਵਿਚ ਮੁਫ਼ਤ ਐਕਿਊਪੰਕਚਰ ਕੈਂਪਾਂ ਰਾਹੀਂ ਲੋੜਵੰਦ ਲੋਕਾਂ ਨੂੰ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਡਾ. ਇੰਦਰਜੀਤ ਸਿੰਘ ਨੇ ਇਸ ਸਨਮਾਨ ਲਈ ਚੀਨੀ ਸਰਕਾਰ ਅਤੇ ਦੂਤਾਵਾਸ ਦਾ ਧੰਨਵਾਦ ਕੀਤਾ | ਇਸ ਮੌਕੇ ਕੇ.ਐਲ. ਸੀਕਰੀ ਐਡਵੋਕੇਟ, ਇਕਬਾਲ ਸਿੰਘ ਗਿੱਲ ਆਈ.ਪੀ.ਐਸ, ਜਗਦੀਸ਼ ਸਿਡਾਨਾ, ਅਸ਼ਵਨੀ ਵਰਮਾ, ਡਿੰਪਲ ਰਾਣਾ, ਸੁਸ਼ੀਲ ਸੂਦ, ਕੰਵਲ ਵਾਲੀਆ, ਦਿਨੇਸ਼ ਰਠੌਰ, ਡਾ. ਰਘਬੀਰ ਸਿੰਘ, ਤਰਸੇਮ ਲਾਲ, ਗਗਨ ਭਾਟੀਆ, ਮਨੀਸ਼ਾ, ਜਸਵੰਤ ਸਿੰਘ ਛਾਪਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਡਾ. ਕੋਟਨਿਸ ਅਤੇ ਡਾ. ਬਾਸੂ ਨੇ ਮਨੁੱਖਤਾ ਦੀ ਸੇਵਾ ਲਈ ਇਕ ਨਵੀਂ ਦਿਸ਼ਾ ਦਿੱਤੀ ਹੈ | ਇਸ ਮੌਕੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਡਾ. ਕੋਟਨਿਸ ਹਸਪਤਾਲ ਲੁਧਿਆਣਾ ਦਾ ਮਾਣ ਹੈ ਅਤੇ ਐਕਿਊਪੰਕਚਰ ਦੀ ਛੋਟੀ ਸੂਈ ਦੋਵਾਂ ਦੇਸ਼ਾਂ ਨੂੰ ਨੇੜੇ ਲਿਆਉਣ ਵਿਚ ਮਦਦ ਕਰ ਰਹੀ ਹੈ | ਇਸ ਮੌਕੇ ਭਾਈ ਰਣਜੀਤ ਸਿੰਘ ਮਸਕੀਨ ਜੀ ਜੱਥੇਦਾਰ ਤਖਤ ਸ਼੍ਰੀ ਪਟਨਾ ਸਾਹਿਬ ਵਿਸ਼ੇਸ਼ ਤੌਰ 'ਤੇ ਆਪਣਾ ਆਸ਼ੀਰਵਾਦ ਦੇਣ ਲਈ ਪਹੁੰਚੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਿਲਾਪ ਦਿਹਾੜਾ ਮਨਾਉਣ ਲਈ ਬਾਵਾ ਦੀ ਅਗਵਾਈ ਹੇਠ ਜਥਾ ਰਵਾਨਾ ਅਗਲੀ ਖ਼ਬਰ ਜਸਪਾਲ ਬਾਂਗਰ 'ਚ ਬੇਖ਼ੌਫ ਲੁਟੇਰਿਆਂ ਨੇ ਨੌਜਵਾਨ ਕੋਲੋਂ ਖੋਹਿਆ ਮੋਬਾਈਲ <br/>
Ad Position 24