21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਿਜਲੀ ਦੀਆਂ ਤਾਰਾਂ ਤੇ ਟਰਾਂਸਫ਼ਾਰਮਰਾਂ 'ਤੇ ਅੱਧ ਡਿੱਗੇ ਦਰੱਖ਼ਤ ਨਾਲ ਵਾਪਰ ਸਕਦਾ ਹੈ ਵੱਡਾ ਹਾਦਸਾ! <br/>

Ad Position 21
No active advertisement
ਹਾਊਸਿੰਗ ਬੋਰਡ ਕਾਲੋਨੀ ਵਿਖੇ ਬਿਜਲੀ ਦੀਆਂ ਤਾਰਾਂ ਉੱਪਰ ਪੂਰੀ ਤਰ੍ਹਾਂ ਝੁਕਿਆ ਹੋਇਆ ਸੁੱਕਿਆ ਦਰੱਖ਼ਤ ਤੇ ਫ਼ਿਰੋਜ਼ਪੁਰ ਮਾਰਗ ਸਥਿਤ ਜੰਗਲਾਤ ਵਿਭਾਗ ਦੇ ਦਫ਼ਤਰ ਦੇ ਨਾਲ ਲਗਦੀ ਮਾਰਕੀਟ ਦੇ ਸਾਹਮਣੇ ਟਰਾਂਸਫ਼ਾਰਮਰ ਦੇ ਸਹਾਰੇ ਖੜ੍ਹਾ ਦਰੱਖ਼ਤ ਤੇ ਟੇਢਾ ਹੋਇਆ ਟਰਾਂਸਫ਼ਾਰਮਰ | ਤਸਵੀਰਾਂ : ਮਨਜੀਤ ਸਿੰਘ ਦੁੱਗਰੀ <br/> 31-08-2025
ਇਆਲੀ/ਥਰੀਕੇ, 30 ਅਗਸਤ (ਮਨਜੀਤ ਸਿੰਘ ਦੁੱਗਰੀ)-ਪ੍ਰਸ਼ਾਸਨ ਵਲੋਂ ਬਰਸਾਤ ਦੇ ਮੌਸਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੈਣ ਵਾਲੇ ਮੀਹਾਂ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਆਉਣ ਵਾਲੀਆਂ ਔਕੜਾਂ ਨਾਲ ਨਜਿੱਠਣ ਲਈ ਕੀਤੀਆਂ ਤਿਆਰੀਆਂ ਨੂੰ ਲੈ ਕੇ ਪਾਇਆ ਰੌਲਾ ਹਰ ਵਾਰ ਹਵਾ ਹਵਾਈ ਬਣ ਕੇ ਰਹਿ ਜਾਂਦਾ ਪ੍ਰਤੀਤ ਹੁੰਦਾ ਹੈ | ਬਰਸਾਤੀ ਮੌਸਮ ਵਿਚ ਸਭ ਤੋਂ ਵੱਧ ਮੁਸ਼ਕਿਲਾਂ ਆਮ ਲੋਕਾਂ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਕੀਤੀ ਜਾਣ ਵਾਲੀ ਨਿਰੰਤਰ ਬਿਜਲੀ ਸਪਲਾਈ ਠੱਪ ਹੋਣ 'ਤੇ ਕਰਨਾ ਪੈਂਦਾ ਹੈ ਕਿਉਂਕਿ ਮੌਸਮ ਦੇ ਸ਼ੁਰੂ ਹੁੰਦਿਆਂ ਹੀ ਮਮੂਲੀ ਜਿਹੀ ਬਰਸਾਤ ਪੈਣ 'ਤੇ ਹੀ ਫੀਡਰ ਠੱਪ ਹੋ ਕੇ ਰਹਿ ਜਾਂਦੇ ਹਨ, ਜਿਸ ਨੂੰ ਲੈ ਕੇ ਬਿਜਲੀ ਵਿਭਾਗ ਤਾਰਾਂ ਦੇ ਜੋੜਾਂ ਦੀ ਮੁਰੰਮਤ ਤੋਂ ਲੈ ਕੇ ਤਾਰਾਂ ਨਾਲ ਲੱਗਦੇ ਦਰਖ਼ਤ ਛਾਂਗ ਕੇ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਦੇ ਕੀਤੇ ਯਤਨਾਂ ਨੂੰ ਉਦੋਂ ਬੂਰ ਪੈਂਦਾ ਨਹੀਂ ਜਾਪਿਆ, ਜਦੋਂ ਬਿਜਲੀ ਦੀਆਂ ਤਾਰਾਂ ਅਤੇ ਟਰਾਂਸਫ਼ਾਰਮਰਾਂ 'ਤੇ ਅੱਧ ਡਿੱਗੇ ਦਰਖ਼ਤ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ਵਿਚ ਵਿਭਾਗ ਦਾ ਮੂੰਹ ਚੜ੍ਹਾ ਰਹੇ ਦੇਖੇ ਗਏ | ਅਜਿਹਾ ਹੀ ਇਕ ਸੁੱਕਿਆ ਹੋਇਆ ਦਰਖ਼ਤ ਹਾਊਸਿੰਗ ਬੋਰਡ ਕਾਲੋਨੀ ਦੇ ਇਲਾਕੇ ਵਿਚ ਦੇਖਣ ਵਿਚ ਸਾਹਮਣੇ ਆਇਆ, ਜੋ ਕਿ ਤਾਰਾਂ ਉਪਰ ਪੂਰੀ ਤਰ੍ਹਾਂ ਝੁਕਿਆ ਹੋਇਆ ਹੈ, ਅਤੇ ਤੇਜ ਹਨੇਰੀ ਚੱਲਣ ਤੇ ਤਾਰਾਂ ਉੱਪਰ ਡਿਗ ਕੇ ਬਿਜਲੀ ਦੀ ਸਪਲਾਈ ਵਿਚ ਅੜਿੱਕਾ ਬਣ ਸਕਦਾ ਹੈ | ਅਜਿਹਾ ਹੀ ਦੂਜਾ ਦਰਖ਼ਤ ਫ਼ਿਰੋਜ਼ਪੁਰ ਮਾਰਗ ਸਥਿਤ ਜੰਗਲਾਤ ਵਿਭਾਗ ਦੇ ਦਫ਼ਤਰ ਦੇ ਨਾਲ ਲੱਗਦੀ ਮਾਰਕੀਟ ਦੇ ਸਾਹਮਣੇ ਨਜ਼ਰੀ ਆਇਆ ਜੋ ਪੂਰੀ ਤਰ੍ਹਾਂ ਟਰਾਂਸਫ਼ਾਰਮਰ ਦੇ ਸਹਾਰੇ ਹੀ ਖੜ੍ਹਾ ਹੈ, ਜਿਸ ਕਰਕੇ ਟਰਾਂਸਫ਼ਾਰਮਰ ਵੀ ਟੇਢਾ ਹੋ ਗਿਆ ਹੈ | ਇਹ ਦੋਵੇਂ ਦਰਖ਼ਤ ਕਿਸੇ ਵੇਲੇ ਵੀ ਚੱਲੀ ਤੇਜ਼ ਹਨੇਰੀ ਨਾਲ ਜਿੱਥੇ ਤਾਰਾਂ ਅਤੇ ਟਰਾਂਸਫ਼ਾਰਮਰ 'ਤੇ ਡਿਗ ਕੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਕੇ ਵੱਡਾ ਆਰਥਿਕ ਨੁਕਸਾਨ ਕਰਨ ਦੇ ਨਾਲ ਨਾਲ ਘੰਟਿਆਂ ਬੱਧੀ ਬਿਜਲੀ ਦੀ ਸਪਲਾਈ ਵੀ ਠੱਪ ਕਰ ਸਕਦੇ ਹਨ | ਜਦੋਂ ਇਸ ਬਾਬਤ ਅਗਰ ਨਗਰ ਬਿਜਲੀ ਵਿਭਾਗ ਦੇ ਐਸ.ਡੀ.ਓ ਨਾਲ ਉਨ੍ਹਾਂ ਦੇ ਸਰਕਾਰੀ ਨੰਬਰ 'ਤੇ ਸੰਪਰਕ ਕਰਨਾ ਚਾਹਿਆ ਤਾਂ ਵਾਰ-ਵਾਰ ਫ਼ੋਨ ਕਰਨ 'ਤੇ ਉਨ੍ਹਾਂ ਫ਼ੋਨ ਚੁੱਕਣਾ ਹੀ ਮੁਨਾਸਬ ਨਾ ਸਮਝਿਆ | ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿ ਬਿਜਲੀ ਵਿਭਾਗ ਕੁੰਭ ਕਰਨੀ ਨੀਂਦ ਤੋਂ ਕਦੋਂ ਜਾਗ ਕੇ ਇਨ੍ਹਾਂ ਦਰਖਤਾਂ ਦਾ ਕੋਈ ਸਥਾਈ ਹੱਲ ਕਰੇਗਾ ਜਾਂ ਕਿਸੇ ਹਾਦਸੇ ਦੇ ਵਾਪਰਨ ਤੋਂ ਬਾਅਦ ਹੀ ਇਸ ਦੀਆਂ ਅੱਖਾਂ ਖੁੱਲ੍ਹਣਗੀਆਂ ਅਤੇ ਬਿਜਲੀ ਵਿਭਾਗ ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਵਿਚ ਹੀ ਯਕੀਨ ਰੱਖੇਗਾ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਤਾਜਪੁਰ ਬੇਟ ਦੀ ਇਕਾਈ ਦਾ ਗਠਨ <br/> ਅਗਲੀ ਖ਼ਬਰ ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇੰਟਰਨਸ਼ਿਪ ਭੱਤੇ ਵਿਚ ਵਾਧੇ ਸੰਬੰਧੀ ਮੰਗ ਪੱਤਰ ਸੌਂਪਿ...
Ad Position 24