21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਖੇਤੀ ਇੰਜੀਨੀਅਰਿੰਗ ਕਾਲਜ ਨੇ ਵਿਦਿਆਰਥੀਆਂ ਨੂੰ ਭਾਰਤੀ ਹਵਾਈ ਸੈਨਾ ਵਿਚ ਭਰਤੀ ਹੋਣ ਦੇ ਗੁਰ ਦੱਸੇ <br/>

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਜਸਵਿੰਦਰ ਸਿੰਘ)-ਪੀ.ਏ.ਯੂ. ਵਿਚ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਵਲੋਂ ਭਾਰਤੀ ਹਵਾਈ ਸੈਨਾ ਦੇ ਸਾਂਝੇ ਸਹਿਯੋਗ ਨਾਲ ਬੀ.ਟੈਕ. (ਖੇਤੀ ਇੰਜੀਨੀਅਰਿੰਗ) ਦੇ ਵਿਦਿਆਰਥੀਆਂ ਨੂੰ ਭਾਰਤੀ ਹਵਾਈ ਸੈਨਾ ਵਿਚ ਅਧਿਕਾਰੀ ਵਜੋਂ ਭਰਤੀ ਹੋਣ ਦੇ ਮਾਰਗਦਰਸ਼ਨ ਲਈ ਇਕ ਕੈਂਪ ਦਾ ਪ੍ਰਬੰਧ ਕੀਤਾ | ਇਹ ਕੈਂਪ ਇੰਡੀਅਨ ਸੁਸਾਇਟੀ ਆਫ਼ ਐਗਰੀਕਲਚਰਲ ਇੰਜੀਨੀਅਰਜ਼ (ਪੰਜਾਬ ਚੈਪਟਰ), ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਏਅਰ ਫੋਰਸ ਟੀਮ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਪ੍ਰੇਰਿਤ ਕਰਨ ਲਈ ਆਈ ਭਾਰਤੀ ਹਵਾਈ ਸੈਨਾ ਦੀ ਟੀਮ ਵਿੰਗ ਕਮਾਂਡਰ ਅੰਸੁਮਨ ਸਮਾਜਪਤੀ ਦੀ ਅਗਵਾਈ ਵਿਚ ਸਕੁਐਡਰਨ ਲੀਡਰ ਸੀ.ਐਸ. ਲਖਾਵਤ, ਫਲਾਈਟ ਲੈਫਟੀਨੈਂਟ ਨਿਖਿਲ ਅਤੇ 10 ਜਵਾਨਾਂ ਨਾਲ ਸੁਸ਼ੋਭਿਤ ਸੀ | ਵਿੰਗ ਕਮਾਂਡਰ ਅੰਸੁਮਨ ਸਮਾਜਪਤੀ ਨੇ ਹਵਾਈ ਸੈਨਾ ਵਿਚ ਭਰਤੀ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਦੇ ਇਤਿਹਾਸ, ਇਸ ਦੇ ਸਰੋਤਾਂ, ਵਿਸ਼ੇਸ਼ ਅਧਿਕਾਰੀਆਂ, ਵੱਖ-ਵੱਖ ਯੁੱਧਾਂ ਅਤੇ ਸ਼ਾਂਤੀ ਸਮੇਂ ਦੇ ਕਾਰਜਾਂ ਵਿਚ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨਾਲ ਭਾਰਤੀ ਹਵਾਈ ਸੈਨਾ ਵਿਚ ਨੌਕਰੀ ਦੇ ਵਿਕਲਪਾਂ, ਚੋਣ ਪ੍ਰਕਿਰਿਆਵਾਂ ਅਤੇ ਵਿਕਾਸ ਦੇ ਮੌਕਿਆਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ | ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਹਵਾਈ ਸੈਨਾ ਸੇਵਾ ਵਿਚ ਸ਼ਾਮਿਲ ਹੋਣ ਅਤੇ ਦੇਸ਼ ਦੀ ਸੇਵਾ ਕਰਨ ਦੀ ਅਪੀਲ ਵੀ ਕੀਤੀ | ਕਾਲਜ ਦੇ ਲਗਭਗ 250 ਗ੍ਰੈਜੂਏਟ ਵਿਦਿਆਰਥੀਆਂ ਨੇ ਕੈਂਪ ਵਿਚ ਹਿੱਸਾ ਲਿਆ | ਕੈਂਪ ਦੇ ਸੰਚਾਲਕ ਡਾ. ਵੀ.ਪੀ. ਸੇਠੀ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਭਾਰਤੀ ਏਅਰ ਫੋਰਸ ਵਿਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ | ਡਾ. ਐਨ.ਕੇ. ਛੁਨੇਜਾ ਨੇ ਵਿਦਿਆਰਥੀਆਂ ਨੂੰ ਹਵਾਈ ਸੈਨਾ ਦੀ ਟੀਮ ਦੁਆਰਾ ਉਪਲਬਧ ਕਰਵਾਈ ਗਈ ਮੋਬਾਈਲ ਪ੍ਰਦਰਸ਼ਨੀ ਬੱਸ ਰਾਹੀਂ ਅਨੁਭਵ ਪ੍ਰਾਪਤ ਕਰਨ ਲਈ ਕਿਹਾ | ਡਾ. ਐਸ.ਕੇ. ਗੁਪਤਾ, ਸਿਖਲਾਈ ਅਤੇ ਪਲੇਸਮੈਂਟ ਅਫ਼ਸਰ ਨੇ ਹਵਾਈ ਫੌਜ ਵਿਚ ਭਰਤੀ ਹੋਣ ਦੇ ਮੌਕਿਆਂ ਦੀ ਜਾਣਕਾਰੀ ਦੇਣ ਲਈ ਹਵਾਈ ਸੈਨਾ ਟੀਮ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਲਾਲਾ ਜਗਤ ਨਾਰਾਇਣ ਕਾਲਜ ਵਲੋਂ ਫਾਰਮ ਭਰਨ ਲਈ ਲਗਾਇਆ ਹੈਲਪ ਡੈਸਕ ਅਗਲੀ ਖ਼ਬਰ ਹਰ ਸ਼ੁੱਕਰਵਾਰ, ਡੇਂਗੂ 'ਤੇ ਵਾਰ ਤਹਿਤ ਸਿਹਤ ਵਿਭਾਗ ਨੇ ਵਿਆਪਕ ਮੁਹਿੰਮ ਚਲਾਈ <br/>
Ad Position 24