13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗਣਪਤੀ ਮਹਾਂਉਤਸਵ ਮੌਕੇ ਕਰਵਾਇਆ ਅਧਿਆਤਮਿਕ ਸਤਿਸੰਗ <br/>

Ad Position 21
No active advertisement
ਅਜੀਤ ਡੈਸਕ 02-09-2025
ਲਾਡੋਵਾਲ, 1 ਸਤੰਬਰ (ਬਲਬੀਰ ਸਿੰਘ ਰਾਣਾ)-ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਕਿਰਪਾਲ ਆਸ਼ਰਮ, 64-ਰੱਖ ਬਾਗ ਵਲੋਂ ਦੁਰਗਾਪੁਰੀ, ਹੈਬੋਵਾਲ ਕਲਾਂ ਸਥਿਤ ਰਾਜਿੰਦਰਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਕੈਂਪਸ 'ਚ ਸਜੇ ਗਣਪਤੀ ਪੰਡਾਲ ਵਿਚ ਸ੍ਰੀ ਗਣਪਤੀ ਮਹਾਂਉਤਸਵ 'ਤੇ ਅਧਿਆਤਮਿਕ ਸਤਿਸੰਗ ਕਰਵਾਇਆ ਗਿਆ, ਜਿਸ 'ਚ ਮੌਜੂਦ ਸੈਂਕੜੇ ਸ਼ਰਧਾਲੂਆਂ ਨੂੰ ਅਧਿਆਤਮਿਕਤਾ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ, ਜਦ ਕਿ ਇਸ ਅਧਿਆਤਮਿਕ ਸਤਿਸੰਗ ਵਿਚ ਵਿਸ਼ੇਸ਼ ਤੌਰ 'ਤੇ ਇਹ ਸਮਝਾਇਆ ਗਿਆ ਕਿ ਇਹ ਬ੍ਰਹਿਮੰਡ ਪਰਮ ਪਿਤਾ ਪਰਮਾਤਮਾ ਦੇ ਪ੍ਰਕਾਸ਼ ਤੋਂ ਬਣਿਆ ਹੈ | ਇਸ ਨੂੰ ਪ੍ਰਕਾਸ਼ ਕਹੋ, ਇਸ ਨੂੰ ਕਲਮਾ ਕਹੋ, ਇਸ ਨੂੰ ਨਾਮ ਕਹੋ, ਇਹ ਵੱਖ-ਵੱਖ ਨਾਮ ਉਸ ਸ਼ਕਤੀ ਦੇ ਸਾਡੇ ਸਤਿਕਾਰਯੋਗ ਗ੍ਰੰਥਾਂ ਵਿਚ ਦਿੱਤੇ ਗਏ ਹਨ | ਜੇਕਰ ਸਾਰੀਆਂ ਚੀਜ਼ਾਂ ਉਸ ਪਰਮ ਪਿਤਾ ਪਰਮਾਤਮਾ ਤੋਂ ਹੀ ਆਈਆਂ ਹਨ ਤਾਂ ਫਿਰ ਉੱਚੇ ਅਤੇ ਨੀਵੇਂ ਦਾ ਕੀ ਸਵਾਲ ਹੈ? ਚੰਗਾ ਕੀ ਹੈ? ਬੁਰਾ ਕੀ ਹੈ? ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਵਣ ਕਿ੍ਪਾ ਰੁਹਾਨੀ ਮਿਸ਼ਨ 64, ਰੱਖ ਬਾਗ ਦੇ ਸੈਕਟਰੀ ਨਿਰਮਲ ਸਿੰਘ ਭਾਟੀਆ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਸਤਿਸੰਗ ਵਿਚ ਸਮਝਾਇਆ ਗਿਆ ਕਿ ਪਰਮ ਪਿਤਾ ਪਰਮਾਤਮਾ ਨੂੰ ਇਨ੍ਹਾਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ | ਸਾਡੇ ਸਾਰਿਆਂ ਦੀਆਂ ਦੋ ਅੱਖਾਂ ਦੇ ਵਿਚਕਾਰ ਇਹ 'ਸ਼ਿਵਨੇਤਰ' ਹੈ, ਜਿਸ ਨੂੰ ਦਿਵਯ-ਚਕਸ਼ੂ ਵੀ ਕਿਹਾ ਜਾਂਦਾ ਹੈ | ਇਸ ਸਮੇਂ ਇਹ ਬੰਦ ਹੈ, ਪਰ ਜਦੋਂ ਅਸੀਂ ਇਕ ਜੀਵਤ ਮਹਾਂਪੁਰਸ਼ ਦੇ ਚਰਨਾਂ ਵਿਚ ਪਹੁੰਚਦੇ ਹਾਂ, ਤਾਂ ਉਹ ਸਾਡਾ 'ਸ਼ਿਵਨੇਤਰ' ਖੋਲ੍ਹਦਾ ਹੈੈ | ਇਸ ਮੌਕੇ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਜ਼ੋਨ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਦੁਨੀਆ ਭਰ ਵਿਚ ਧਿਆਨ ਅਭਿਆਸ ਰਾਹੀਂ ਪਿਆਰ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਫੈਲਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ ਵਿਧਾਇਕ ਅਤੇ ਨਗਰ ਨਿਗਮ ਕਮਿਸ਼ਨਰ ਫੀਲਡ 'ਚ ਰਹੇ ਸਰਗਰਮ <br/> ਅਗਲੀ ਖ਼ਬਰ ਭਾਰੀ ਮੀਂਹ ਨੇ ਪੈਦਾ ਕੀਤੇ ਹੜ੍ਹ ਵਰਗੇ ਹਾਲਾਤ, ਸੜਕਾਂ ਬਣੀਆਂ ਨਦੀਆਂ-ਨਾਲੇ <br/>
Ad Position 24