14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅਖੀਰ ਠੇਕੇਦਾਰ ਨੇ ਮਾਨ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਦੀ ਇਮਾਨਦਾਰੀ 'ਤੇ ਲਗਾਇਆ ਸਵਾਲੀਆ ਚਿੰਨ੍ਹ <br/>

Ad Position 21
No active advertisement
ਬਾਸਕਟਬਾਲ ਸਟੇਡੀਅਮ ਦਾ ਬਾਹਰੀ ਦਿ੍ਸ਼ | (ਵਿਚਕਾਰ) ਬਾਸਕਟਬਾਲ ਕੋਰਟ 'ਤੇ ਖੜ੍ਹਾ ਛੱਤ ਤੋਂ ਚੋਇਆ ਪਾਣੀ | (ਸੱਜੇ) ਦਰਸ਼ਕਾਂ ਦੇ ਬੈਠਣ ਵਾਲੀਆਂ ਪੌੜੀਆਂ 'ਤੇ ਖੜ੍ਹਾ ਮੀਂਹ ਦਾ ਪਾਣੀ | ਤਸਵੀਰਾਂ : ਸੇਵਕ ਸਿੰਘ <br/> 02-09-2025
ਲੁਧਿਆਣਾ, 1 ਸਤੰਬਰ (ਜਸਵਿੰਦਰ ਸਿੰਘ)-ਸਮਾਰਟ ਸਿਟੀ ਲੁਧਿਆਣਾ ਪ੍ਰੋਜੈਕਟ ਅਧੀਨ ਮਹਾਂਨਗਰ ਗੁਰੂ ਨਾਨਕ ਸਟੇਡੀਅਮ ਦੇ ਅੰਦਰ ਅੰਤਰਰਾਸ਼ਟਰੀ ਬਾਸਕਟਬਾਲ ਕੋਰਟ ਦਾ ਪ੍ਰੋਜੈਕਟ ਜੋ ਕਿ ਬੜੇ ਹੀ ਲੰਬੇ ਸਮੇਂ ਤੋਂ ਲਟਕਦਾ ਹੀ ਆ ਰਿਹਾ ਹੈ | ਬਾਸਕਟਬਾਲ ਕੋਰਟ ਪ੍ਰੋਜੈਕਟ ਦਾ ਟੈਂਡਰ 2022 'ਚ ਲੱਗਿਆ ਸੀ | ਠੇਕੇਦਾਰ ਵਲੋਂ ਇਸ ਪ੍ਰੋਜੈਕਟ ਨੂੰ ਦਸੰਬਰ 2023 'ਚ ਪੂਰਾ ਕਰਨਾ ਸੀ | ਪਰ ਕਥਿਤ ਠੇਕੇਦਾਰ ਨੇ ਸਾਰੀਆਂ ਸਾਰਿਆਂ ਡੈਡ ਲਾਈਨਾਂ ਨੂੰ ਛਿੱਕੇ ਟੰਗਦੇ ਹੋਏ ਕੋਈ ਪਰਵਾਹ ਨਹੀਂ ਕੀਤੀ | ਜਿਸ ਦੇ ਸਿੱਟੇ ਵਜੋਂ ਇਹ ਟੈਂਡਰ ਸਵਾ ਗਿਆਰਾ ਕਰੋੜ ਤੋਂ ਸਾਢੇ 14 ਕਰੋੜ ਤੱਕ ਪਹੁੰਚ ਗਿਆ | ਜੁਲਾਈ ਅਗਸਤ ਮਹੀਨੇ 'ਚ ਪਏ ਮੀਂਹ ਨੇ ਠੇਕੇਦਾਰ ਦੇ ਮਾੜੇ ਨਿਰਮਾਣ ਪ੍ਰਬੰਧ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ ਕਿਉਂਕਿ ਠੇਕੇਦਾਰ ਵੱਲੋਂ ਬਣਾਏ ਜਾ ਰਹੇ ਅੰਤਰਰਾਸ਼ਟਰੀ ਬਾਸਕਟਬਾਲ ਕੋਰਟ ਦੀ ਛੱਤ ਕਈ ਥਾਵਾਂ ਤੋਂ ਚੋਅ ਰਹੀ ਸੀ | ਜਿਸ ਦੀ ਖਬਰ ਅਜੀਤ ਵੱਲੋਂ ਪ੍ਰਮੁੱਖਤਾ ਨਾਲ ਛਾਪੀ ਗਈ ਸੀ ਜਿਸ ਤੋਂ ਬਾਅਦ ਨਗਰ-ਨਿਗਮ ਪ੍ਰਸ਼ਾਸਨ ਵੱਲੋਂ ਠੇਕੇਦਾਰ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ | ਪਰ ਠੇਕੇਦਾਰ ਵਲੋਂ ਹਾਲੇ ਵੀ ਛੱਤ ਨੂੰ ਸਹੀ ਢੰਗ ਨਾਲ ਰਿਪੇਅਰ ਨਹੀਂ ਕੀਤਾ ਗਿਆ | ਬਾਸਕਟਬਾਲ ਕੋਰਟ ਦੇ ਨਿਰਮਾਣ ਕਾਰਜ 'ਚ ਦੇਰੀ ਦੇ ਚਲਦਿਆਂ ਪਹਿਲਾਂ ਹੀ ਠੇਕੇਦਾਰ ਨੂੰ 10 ਲੱਖ ਦੀ ਪੈਨਲਟੀ ਲੱਗ ਚੁੱਕੀ ਹੈ | ਜ਼ਿਕਰਯੋਗ ਹੈ ਕਿ ਅੱਜ ਬਾਸਕਟਬਾਲ ਕੋਰਟ ਦੇ ਅੰਦਰ 75ਵੀਂ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਸ਼ੁਰੂ ਹੋ ਰਹੀ ਹੈ ਜੋ ਕਿ ਨੌ ਸਤੰਬਰ ਤੱਕ ਚੱਲੇਗੀ | ਜਿਸ 'ਚ ਪੂਰੇ ਭਾਰਤ ਤੋਂ ਸਾਰੇ ਹੀ ਰਾਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ | ਉਮੀਦ ਕੀਤੀ ਜਾ ਰਹੀ ਹੈ ਕਿ ਇਸ ਟੂਰਨਾਮੈਂਟ ਦੇ ਵਿੱਚ ਖਿਡਾਰੀਆਂ ਵੱਲੋਂ ਰਿਕਾਰਡ ਤੋੜੇ ਜਾਣਗੇ ਪਰ ਇਸ ਤੋੋਂ ਪਹਿਲਾਂ ਠੇਕੇਦਾਰ ਨੇ ਕਈ ਡੈੈਡ ਲਾਈਨਾਂ ਤੋੜਨ ਦਾ ਰਿਕਾਰਡ ਬੜਾ ਦਿੱਤਾ ਹੈ | ਠੇਕੇਦਾਰ ਨੇ ਨਿਯਮ ਕਾਨੂੰਨ ਛਿੱਕੇ ਟੰਗਦੇ ਹੋਏ ਮਾਨ ਸਰਕਾਰ ਦੀ ਪਿੱਠ ਲਵਾ ਦਿੱਤੀ ਹੈ ਤੇ ਨਾਲ ਹੀ ਇਸ ਪ੍ਰੋਜੈਕਟ ਨਾਲ ਸੰਬੰਧਿਤ ਅਧਿਕਾਰੀਆਂ ਦੀ ਇਮਾਨਦਾਰੀ ਉੱਪਰ ਵੀ ਸਵਾਲੀਆ ਚਿੰਨ ਖੜੇ ਕਰ ਦਿੱਤੇ ਹਨ ਤੇ ਇਹ ਪ੍ਰੋਜੈਕਟ ਇੰਨਾ ਲੰਬਾ ਕਿਉਂ ਖਿੱਚਿਆ ਗਿਆ | ਕਥਿਤ ਠੇਕੇਦਾਰ ਨੂੰ ਇੱਕ ਵਾਰ ਪਨੈਲਟੀ ਲਗਾਉਣ ਤੋਂ ਬਾਅਦ ਦੁਬਾਰਾ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ, ਠੇਕੇਦਾਰ ਨੂੰ ਵਾਰ ਵਾਰ ਸਮਾਂ ਕਿਉਂ ਦਿੱਤਾ ਜਾ ਰਿਹਾ ਹੈ, ਠੇਕੇਦਾਰ ਵਲੋਂ ਛੱਤ ਦੀਆਂ ਚਾਦਰਾਂਂ ਕਿਉਂ ਨਹੀਂ ਬਦਲੀਆਂ ਜਾ ਰਹੀਆਂ | ਬਾਸਕਟਬਾਲ ਕੋਰਟ ਦੀ ਹਾਲਤ ਨੂੰ ਨੂੰ ਦੇਖ ਕੇੇੇ ਲੱਗ ਹੀ ਨਹੀਂ ਰਿਹਾ ਕਿ ਇਹ ਅੰਤਰਰਾਸ਼ਟਰੀ ਪੱਧਰ ਦੇ ਕੋਰਟ ਹੋਣਗੇ, ਜਿੱਥੇ ਦਰਸ਼ਕਾਂ ਨੇ ਬੈਠ ਕੇ ਖਿਡਾਰੀਆਂ ਨੂੰ ਖੇਡਦੇ ਹੋਏ ਦੇਖਣਾ ਹੈ ਉਨ੍ਹਾਂ ਪੌੜੀਆਂਾ ਉੱਪਰ ਵੀ ਪਾਣੀ ਫੈਲਿਆ ਹੋਇਆ ਹੈ | ਬਾਹਰਲੀਆਂ ਕੰਧਾਂ ਦੇ ਉੱਪਰ ਕਈ ਕਈ ਫੁੱਟ ਉੱਚੀ ਜੰਗਲੀ ਵੇਲਾਂ ਨੂੰ ਹਾਲੇ ਤੱਕ ਵੀ ਕਟਵਾਇਆ ਨਹੀਂ ਗਿਆ |

Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਭਾਵਾਧਸ ਦੀ ਮੀਟਿੰਗ <br/> ਅਗਲੀ ਖ਼ਬਰ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ-ਸੋਨੀਆ ਅਲੱਗ <br/>
Ad Position 24