14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਭਾਵਾਧਸ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 02-09-2025
ਲੁਧਿਆਣਾ, 1 ਸਤੰਬਰ (ਜਤਿੰਦਰ ਭੰਬੀ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਜ਼ਿਲ੍ਹਾ ਅਤੇ ਸ਼ਹਿਰੀ ਸੰਗਠਨ ਵਲੋਂ ਸਥਾਨਕ ਸਰਕਟ ਹਾਊਸ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਸ਼ਿਵ ਬਿਡਲਾਨ, ਰਾਸ਼ਟਰੀ ਨਿਰਦੇਸ਼ਕ ਨਰੇਸ਼ ਧੀਂਗਾਨ ਅਤੇ ਭਾਵਾਧਸ ਦੇ ਨੌਜਵਾਨ ਆਗੂ ਅਜੇਪਾਲ ਦਿਸ਼ਾਵਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੀਟਿੰਗ ਦੀ ਸ਼ੁਰੂਆਤ ਪਾਵਨ ਮੁਕਤੀ ਮਾਲਾ ਦੇ ਪਾਠ ਨਾਲ ਕੀਤੀ ਗਈ ਅਤੇ ਮੀਟਿੰਗ ਦੌਰਾਨ ਬੀਤੇ ਦਿਨੀਂ ਗੋਲੀ ਮਾਰ ਕੇ ਵਾਲਮੀਕਿ ਸਮਾਜ ਦੇ ਨੌਜਵਾਨ ਕਾਰਤਿਕ ਬੱਗਨ ਦੀ ਹੱਤਿਆ ਨੂੰ ਲੈ ਕੇ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਨਰੇਸ਼ ਧੀਂਗਾਨ ਨੇ ਦੱਸਿਆ ਕਿ ਭਾਵਾਧਸ ਵਲੋਂ ਹਰ ਸਾਲ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਭਾਵਾਧਸ ਵਲੋਂ ਪ੍ਰਗਟ ਦਿਵਸ ਮੌਕੇ 5 ਅਕਤੂਬਰ ਨੂੰ ਇਕ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਮੈਦਾਨ ਤੋਂ ਕੱਢੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਵਿਚ ਜਿੱਥੇ ਭਗਵਾਨ ਵਾਲਮੀਕਿ ਦੀ ਸੁੰਦਰ ਪਾਲਕੀ ਖਿੱਚ ਦਾ ਕੇਂਦਰ ਹੋਵੇਗੀ ਉਥੇ ਹੀ ਇਸ ਸ਼ੋਭਾ ਯਾਤਰਾ ਵਿਚ 300 ਤੋਂ ਵੱਧ ਸੁੰਦਰ ਝਾਕੀਆਂ ਸ਼ਾਮਿਲ ਹੋਣਗੀਆਂ | ਇਸ ਮੌਕੇ ਸ਼ਿਵ ਬਿਡਲਾਨ ਅਤੇੇ ਨਰੇਸ਼ ਧੀਂਗਾਨ ਵਲੋਂ ਕੁੱਝ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ, ਜਿਸ 'ਚ ਅਜੇਪਾਲ ਦਿਸ਼ਾਵਰ ਨੂੰ ਭਾਵਾਧਸ ਦੇ ਰਾਜਨੀਤਿਕ ਵਿੰਗ ਦਾ ਕੌਮੀ ਮੀਤ ਪ੍ਰਧਾਨ, ਸੁਧੀਰ ਬਿਡਲਾ ਨੂੰ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਅਸ਼ੋਕ ਹੁਸੈਨਪੁਰ ਨੂੰ ਪੰਜਾਬ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਅਜੇਪਾਲ ਦਿਸ਼ਾਵਰ ਨੇ ਨਰੇਸ਼ ਧੀਂਗਾਨ ਅਤੇ ਭਾਵਾਧਸ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ | ਇਸ ਮੌਕੇ ਨਰੇਸ਼ ਧੀਂਗਾਨ ਅਤੇ ਅਜੇਪਾਲ ਦਿਸ਼ਾਵਰ ਵਲੋਂ ਭਾਵਾਧਸ ਵਿਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਸੁਰਿੰਦਰ ਜਾਜਾ, ਪਿੰਕਾ ਚੰਡਾਲਿਆ, ਰਾਜਵੀਰ ਚੋਟਾਲਾ, ਸ਼ੁਸੀਲ ਰੱਤੀ, ਅਸ਼ੋਕ ਸਿੱਧੂ, ਰਵੀ ਮਤੰਗ, ਸਨੀ ਚੰਡਾਲਿਆ, ਅਕਾਸ਼ ਲੋਹਟ, ਸੁਧੀਰ ਬਿਡਲਾ, ਸੁਭਾਸ਼ ਸੋਦੇ, ਵਰੁਣ ਰਾਜ, ਪ੍ਰਦੀਪ ਲਾਂਬਾ, ਸੋਨੂੰ ਸ਼ਰਮਾ, ਰਾਜਵੀਰ ਚੋਟਾਲਾ, ਸੁਮਿਤ ਚੋਟਾਲਾ, ਮੋਨੂੰ ਸਿੱਧੂ, ਅਸ਼ੋਕ ਹੁਸੈਨਪੁਰ, ਮਨੋਜ ਭੱਟੀਆਂ, ਸਿਕੰਦਰ ਹੁਸੈਨਪੁਰ, ਜਸਵਿੰਦਰ ਸਰਪੰਚ, ਸੰਜੀਵ ਕੁਮਾਰ, ਵਨੀਤ ਕੰਗ, ਅਕਸ਼ੇ ਕੁਮਾਰ, ਅਰਜੁਨ ਧੀਂਗਾਨ, ਬਲਵੀਰ ਮਾਥੁਰ,ਵਿਕਾਸ ਸੂਦ, ਸੰਦੀਪ ਸੋਨੂੰ, ਅਨੁਰਾਗ ਚੰਡਾਲਿਆ, ਰਾਜੇਸ਼ ਟਾਂਕ, ਪੱਪੂ ਬੇਦੀ, ਜੱਸਾ ਸੂਦ, ਗਗਨ ਭੰਡਾਰੀ, ਸੋਨੂੰ , ਰਵੀ ਜੈਸਵਾਲ,ਦੀਪਕ ਅਰੋੜਾ, ਰੋਸ਼ਨ ਰਾਜ, ਲਲਿਤ ਧੀਂਗਾਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੱਪੜਾ ਕਾਰੋਬਾਰੀ ਦੇ ਘਰੋਂ ਲੱਖਾਂ ਦੀ ਨਕਦੀ ਚੋਰੀ ਅਗਲੀ ਖ਼ਬਰ ਅਖੀਰ ਠੇਕੇਦਾਰ ਨੇ ਮਾਨ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਦੀ ਇਮਾਨਦਾਰੀ 'ਤੇ ਲਗਾਇਆ ਸਵਾਲੀਆ ਚਿੰਨ੍ਹ <br/>
Ad Position 24