14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕੱਪੜਾ ਕਾਰੋਬਾਰੀ ਦੇ ਘਰੋਂ ਲੱਖਾਂ ਦੀ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 02-09-2025
ਲੁਧਿਆਣਾ, 1 ਸਤੰਬਰ (ਜਗਮੀਤ ਸਿੰਘ)- ਕੱਪੜਿਆਂ ਦੇ ਇਕ ਹੋਲਸੇਲ ਕਾਰੋਬਾਰੀ ਦੇ ਘਰ ਤੋਂ ਲੱਖਾਂ ਰੁਪਏ ਦੀ ਨਕਦੀ ਅਤੇ ਮੋਬਾਈਲ ਚੋਰੀ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਚੋਰੀ ਕਰਨ ਵਾਲੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸਾਹਿਲ ਅਰੋੜਾ ਵਾਸੀ ਨਿਊ ਮਾਡਲ ਟਾਊਨ, ਵੀਰ ਪਰਿਵਾਰ ਕਾਲੋਨੀ ਨੇ ਦੱਸਿਆ ਕਿ ਉਸ ਦਾ ਕੱਪੜਿਆਂ ਦੇ ਹੋਲਸੇਲ ਦਾ ਕੰਮ ਹੈ | ਬੀਤੀ 16 ਅਗਸਤ ਨੂੰ ਦੁਪਹਿਰ ਸਮੇਂ ਕਿਸੇ ਵਿਅਕਤੀ ਨੇ ਘਰ 'ਚ ਦਾਖਲ ਹੋ ਕੇ ਘਰ 'ਚ ਪਏ 2 ਲੱਖ 13 ਹਜ਼ਾਰ ਰੁਪਏ ਅਤੇ ਇਕ ਰੈੱਡਮੀ ਦਾ ਮੋਬਾਈਲ ਫ਼ੋਨ ਚੋਰੀ ਕਰ ਲਿਆ | ਆਪਣੇ ਤੌਰ 'ਤੇ ਚੋਰ ਦੀ ਭਾਲ ਕਰਨ 'ਤੇ ਪਤਾ ਚੱਲਿਆ ਕਿ ਇਹ ਚੋਰੀ ਸੁਮਿਤ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਮਾਲਵਾ ਖਾਲਸਾ ਸਕੂਲ, ਫ਼ਿਰੋਜ਼ਪੁਰ ਨੇ ਕੀਤੀ ਹੈ | ਥਾਣਾ ਪੁਲਿਸ ਨੇ ਸੁਮਿਤ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਹੜ੍ਹ ਮਾਰੇ ਪੰਜਾਬੀਆਂ ਦੀ ਬਾਂਹ ਫੜੇ- ਸਲੂਜਾ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਭਾਵਾਧਸ ਦੀ ਮੀਟਿੰਗ <br/>
Ad Position 24