14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਐਨ.ਐਸ.ਪੀ.ਐਸ. ਦੇ ਬੈਡਮਿੰਟਨ ਖਿਡਾਰੀ ਜ਼ਿਲ੍ਹੇ 'ਚ ਦੂਜੇ ਸਥਾਨ 'ਤੇ ਰਹੇ <br/>

Ad Position 21
No active advertisement
ਅਜੀਤ ਡੈਸਕ 02-09-2025
ਆਲਮਗੀਰ, 1 ਸਤੰਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੇ ਇਕ ਉਭਰਦੇ ਖਿਡਾਰੀ ਨੇ ਇਕ ਵਾਰ ਫਿਰ ਬੈਡਮਿੰਟਨ 'ਚ ਧੂਮ ਮਚਾ ਦਿੱਤੀ ਹੈ, ਜਿਸ ਨੇ ਲੜਕਿਆਂ ਦੇ ਅੰਡਰ-14 ਵਰਗ ਵਿਚ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਇਹ ਖੇਡ ਸਮਾਗਮ ਹਾਲ ਹੀ ਵਿਚ 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਤਹਿਤ ਬੀ.ਸੀ.ਐਮ. ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਵਿਖੇ ਕਰਵਾਇਆ ਗਿਆ ਸੀ | ਹੁਨਰ ਦੇ ਇਕ ਰੋਮਾਂਚਕ ਪ੍ਰਦਰਸ਼ਨ 'ਚ ਐਨ.ਐਸ.ਪੀ.ਐਸ. ਦੇ ਸਮਰਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ | ਉਹ ਲੁਧਿਆਣਾ ਜ਼ੋਨ-1 ਦੀ ਟੀਮ 'ਚ ਸੀ, ਜਿਸ ਵਿਚ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਬੀ.ਆਰ.ਐਸ. ਨਗਰ ਅਤੇ ਬੀ.ਸੀ.ਐਮ. ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਦੇ ਦੋ ਹੋਰ ਖਿਡਾਰੀ ਵੀ ਸ਼ਾਮਿਲ ਸਨ | ਐਨ.ਐਸ.ਪੀ.ਐਸ. ਖਿਡਾਰੀ ਨੇ ਕੋਰਟ 'ਤੇ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕਰਕੇ ਪ੍ਰਾਪਤੀ ਹਾਸਲ ਕੀਤੀ | ਜੇਤੂ ਖਿਡਾਰੀ ਅਤੇ ਉਸਦੇ ਅਧਿਆਪਕਾ ਨੂੰ ਵਧਾਈ ਦਿੰਦੇ ਹੋਏ, ਸਕੂਲ ਦੀ ਪਿ੍ੰਸੀਪਲ ਹਰਮੀਤ ਕੌਰ ਵੜੈਚ ਨੇ ਕਿਹਾ ਕਿ ਇਹ ਪ੍ਰਾਪਤੀ ਸੰਸਥਾ ਲਈ ਇਕ ਮੀਲ ਪੱਥਰ ਤੋਂ ਘੱਟ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤ ਸਾਗਰ ਪਰਿਵਾਰ ਵਲੋਂ ਸੰਗਤਾਂ ਲਈ ਲੰਗਰ ਲਗਾਇਆ <br/> ਅਗਲੀ ਖ਼ਬਰ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖ਼ੇ ਕੀਰਤਨ ਸਮਾਗਮ <br/>
Ad Position 24