14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅੰਮਿ੍ਤ ਸਾਗਰ ਪਰਿਵਾਰ ਵਲੋਂ ਸੰਗਤਾਂ ਲਈ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 02-09-2025
ਲੁਧਿਆਣਾ, 1 ਸਤੰਬਰ (ਜਤਿੰਦਰ ਭੰਬੀ)-ਸਮੁੱਚੇ ਸੰਸਾਰ ਭਰ 'ਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਜੋੜਨ ਦਾ ਨਿੱਘਾ ਉਪਰਾਲਾ ਕਰ ਰਹੀ ਪ੍ਰਮੁੱਖ ਮਿਊਜ਼ਿਕ ਕੰਪਨੀ ਅੰਮਿ੍ਤ ਸਾਗਰ ਦੇ ਪਰਿਵਾਰ ਵਲੋਂ ਆਪਣੇ ਸਹਿਯੋਗੀ ਸਾਥੀਆਂ ਦੇ ਨਿੱਘੇ ਸਹਿਯੋਗ ਨਾਲ ਨਿਵਾਜ ਸਿੰਘ ਭਾਟੀਆ ਦੇ ਜਨਮ ਦਿਨ ਨੂੰ ਗੁਰੂ ਸਾਹਿਬ ਦੀ ਅਸੀਸ ਨਾਲ ਮਨਾਉਂਦਿਆਂ ਸੰਗਤਾਂ ਲਈ ਅਤੁੱਟ ਲੰਗਰ ਲਗਾਉਣਾ ਸੇਵਾ ਕਾਰਜਾਂ ਦਾ ਇੱਕ ਉੱਦਮੀ ਉਪਰਾਲਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਿਆਨੀ ਸੁਖਵਿੰਦਰ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਨੇ ਬਲਬੀਰ ਸਿੰਘ ਭਾਟੀਆ ਦੇ ਗ੍ਰਹਿ ਵਿਖੇ ਗੁਰੂ ਦੇ ਅਤੁੱਟ ਲੰਗਰ ਨੂੰ ਵਰਤਾਉਣ ਲਈ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਨ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ ਅੰਮਿ੍ਤ ਸਾਗਰ ਕੰਪਨੀ ਦੇ ਡਾਇਰੈਕਟਰ ਬਲਬੀਰ ਸਿੰਘ ਭਾਟੀਆ, ਕਰਨਪ੍ਰੀਤ ਸਿੰਘ ਭਾਟੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਪੂਰੀ ਸੇਵਾ ਭਾਵਨਾ ਦੇ ਨਾਲ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਲੰਗਰ ਲਗਾਉਣ ਦੀ ਸੇਵਾ ਕਰਨਾ, ਸੇਵਾ ਦੇ ਸੰਕਲਪ ਨਾਲ ਜੁੜਨ ਦੀ ਪ੍ਰਤੱਖ ਮਿਸਾਲ ਹੈ | ਇਸ ਮੌਕੇ ਮਨੀਕਰਨ ਸਿੰਘ, ਹਰਬਿੰਦਰ ਸਿੰਘ, ਨਿਵਾਜ ਸਿੰਘ, ਅਸਮੀਤ ਕੌਰ, ਸਾਜ਼ ਕੌਰ, ਜਪਨਾਜ ਕੌਰ, ਦਲਜੀਤ ਕੌਰ, ਜਾਸਮੀਨ ਕੌਰ, ਸਾਕਸ਼ੀ ਗੁਪਤਾ, ਜਗਤਾਰ ਸਿੰਘ, ਰਤਨ ਸਿੰਘ, ਜਾਸਮੀਨ ਕੌਰ, ਸਾਕਸ਼ੀ ਗੁਪਤਾ, ਅਭਿਸ਼ੇਕ ਗੁਪਤਾ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਨਕਦੀ ਖੋਹੀ, ਤਿੰਨ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਐਨ.ਐਸ.ਪੀ.ਐਸ. ਦੇ ਬੈਡਮਿੰਟਨ ਖਿਡਾਰੀ ਜ਼ਿਲ੍ਹੇ 'ਚ ਦੂਜੇ ਸਥਾਨ 'ਤੇ ਰਹੇ <br/>
Ad Position 24