ਤੇਜ਼ਧਾਰ ਹਥਿਆਰ ਦੀ ਨੋਕ 'ਤੇ ਨਕਦੀ ਖੋਹੀ, ਤਿੰਨ ਖ਼ਿਲਾਫ਼ ਕੇਸ ਦਰਜ <br/>
ਅਜੀਤ ਡੈਸਕ
02-09-2025
ਸ਼ੱਕੀ ਹਾਲਾਤ 'ਚ ਲੜਕੀ ਲਾਪਤਾ
ਥਾਣਾ ਹੈਬੋਵਾਲ ਦੀ ਪੁਲਿਸ ਦੀ ਮੁਹੱਲਾ ਸੰਧੂ ਨਗਰ ਦੀ ਰਹਿਣ ਵਾਲੀ ਇਕ ਲੜਕੀ ਦੇ ਸ਼ੱਕੀ ਹਾਲਾਤ 'ਚ ਲਾਪਤਾ ਹੋਣ ਦੇ ਚਲਦੇ ਨਾਮਾਲੂਮ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ |
ਲੈਬ ਦੇ ਨਾਮ 'ਤੇ ਕਲੀਨਿਕ ਚਲਾ ਕੀਤੀ ਧੋਖਾਧੜੀ
ਥਾਣਾ ਹੈਬੋਵਾਲ ਦੀ ਪੁਲਿਸ ਨੇ ਸਿਵਲ ਲਾਈਨ, ਲੁਧਿਆਣਾ 'ਚ ਜੀ.ਜੇ. ਡਾਇਗਨੌਸਟਿਕ ਲੈਬ ਨੰਬਰ 170 ਚਲਾਉਣ ਵਾਲੇ ਡਾ. ਅਮਰਿੰਦਰ ਸੇਖੋਂ ਪਤਨੀ ਡਾ. ਜਗਦੇਵ ਸਿੰਘ ਸੇਖੋਂ ਦੀ ਸ਼ਿਕਾਇਤ 'ਤੇ ਸ਼ਕਤੀ ਵਿਹਾਰ 'ਚ ਧੂਰੀ ਕਲੀਨਿਕ ਵਿਖੇ ਸਾਲ 2023 ਤੋਂ 2025 ਤੱਕ ਹੇਰਾਫੇਰੀ ਅਤੇ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਰਵੀ ਨੰਦਨ ਸ਼ਰਮਾ, ਦਿਨੇਸ਼ ਅਤੇ ਕਰਨ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ |