ਲੁਧਿਆਣਾ, 3 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਿਚ ਭਿ੍ਸ਼ਟਾਚਾਰ ਇਸ ਕਦਰ ਆਪਣੇ ਪੈਰ ਪਸਾਰ ਚੁੱਕਿਆ ਹੈ ਕਿ ਨਿਗਮ ਦੇ ਡਿਪਟੀ ਮੇਅਰ ਪਿ੍ੰਸ ਜੌਹਰ ਵਲੋਂ ਹਲਕਾ ਦੱਖਣੀ ਸਥਿਤ ਓਸਵਾਲ ਫ਼ੈਕਟਰੀ ਵਾਲੇ ਰੋਡ 'ਤੇ ਬਿਨਾਂ ਗਟਕੇ ਤੋਂ ਠੇਕੇਦਾਰ ਵਲੋਂ ਨਿਗਮ ਦੇ ਬਾਬੂਆਂ ਦੀ ਮਿਲੀਭੁਗਤ ਨਾਲ ਬਣਾਈ ਜਾ ਰਹੀ ਸੜਕ ਦੀ ਕਮਿਸ਼ਨਰ ਆਦਿਤਿਆ ਡੇਚਲਵਾਲ ਨੰੂ ਸ਼ਿਕਾਇਤ ਕਰਨੀ ਪਈ, ਜਿਸ 'ਤੇ ਕਮਿਸ਼ਨਰ ਵਲੋਂ ਠੇਕੇਦਾਰ ਵਲੋਂ ਬਣਾਈ ਸੜਕ ਨੂੰ ਪੁਟਵਾਇਆ ਗਿਆ ਤੇ ਨਵੇਂ ਸਿਰੇ ਤੋਂ ਸੜਕ ਬਣਾਉਣੀ ਸ਼ੁਰੂ ਕੀਤੀ ਗਈ | ਦਰਅਸਲ ਡਿਪਟੀ ਮੇਅਰ ਪਿ੍ੰਸ ਜੌਹਰ ਕਿਸੇ ਕੰਮ ਲਈ ਉਕਤ ਰੋਡ ਦੇ ਕੋਲੋਂ ਗੁਜ਼ਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਜੋ ਠੇਕੇਦਾਰ ਵਲੋਂ ਉਕਤ ਸੜਕ ਬਣਾਈ ਜਾ ਰਹੀ ਹੈ, ਉਸਨੂੰ ਬਣਾਉਣ ਤੋਂ ਪਹਿਲੲ ਗਟਕਾ ਨਹੀਂ ਪਾਇਆ ਜਾ ਰਿਹਾ ਹੈ ਤੇ ਸਿੱਧੇ ਹੀ ਰੇਤ ਦੇ ਉਪਰ ਸੀਮੈਂਟ ਪਾਈ ਜਾ ਰਹੀ ਸੀ | ਉਪਰੋਂ 'ਤੇ ਬਰਸਾਤ ਵੀ ਹੋ ਰਹੀ ਸੀ | ਇਸ ਸਬੰਧੀ ਗੱਲਬਾਤ ਕਰਦੇ ਹੋਏ ਡਿਪਟੀ ਮੇਅਰ ਪਿ੍ੰਸ ਜੌਹਰ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਦੇਖਿਆ ਕਿ ਨਾ ਤਾਂ ਐਕਸੀਅਨ ਰਾਕੇਸ਼ ਸਿੰਗਲਾ, ਨਾ ਹੀ ਐਸ.ਡੀ.ਓ. ਤੇ ਨਾ ਹੀ ਜੇ.ਈ. ਵੀ ਮੌਕੇ 'ਤੇ ਮੌਜੂਦ ਸਨ, ਜਿਸ ਨੰੂ ਲੈ.ਕੇ. ਉਨ੍ਹਾਂ ਵਲੋਂ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵਲੋਂ ਉਕਤ ਸੜਕ ਨੰੂ ਪੁਟਵਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਉਕਤ ਐਕਸੀਅਨ, ਐਸ.ਡੀ.ਓ. ਤੇ ਜੇ.ਈ. ਦੀ ਵੀ ਨਗਰ ਨਿਗਮ ਕਮਿਸ਼ਨਰ ਨੰੂ ਲਿਖਤੀ ਸ਼ਿਕਾਇਤ ਕੀਤੀ ਜਾ ਰਹੀ ਹੈ |