ਲੁਧਿਆਣਾ, 3 ਸਤੰਬਰ (ਭੁਪਿੰਦਰ ਸਿੰਘ ਬੈਂਸ)-ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਬੁੱਧਵਾਰ ਨੂੰ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਲਈ ਰਾਹਤ ਸਮੱਗਰੀ ਦੇ 8 ਟਰੱਕ ਲੈ ਕੇ ਗਰਾਊਾਡ ਜ਼ੀਰੋ 'ਤੇ ਪਹੁੰਚੇ | ਰਾਹਤ ਸਮੱਗਰੀ 'ਚ ਰਾਸ਼ਨ ਕਿੱਟਾਂ, ਦਵਾਈਆਂ, ਸੈਨੇਟਰੀ ਪੈਡ, ਫਲ/ਸਬਜ਼ੀਆਂ, ਪਸ਼ੂਆਂ ਲਈ ਚਾਰਾ ਆਦਿ ਸ਼ਾਮਿਲ ਹਨ | ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਇਹ ਸਹੀ ਸਮਾਂ ਹੈ ਕਿ ਹਰ ਕੋਈ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਅੱਗੇ ਆਵੇ | ਰਾਹਤ ਸਮੱਗਰੀ ਬਾਰੇ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਰਾਸ਼ਨ ਕਿੱਟਾਂ, ਦਵਾਈਆਂ, ਸੈਨੇਟਰੀ ਪੈਡ ਆਦਿ ਤੋਂ ਇਲਾਵਾ, ਉਨ੍ਹਾਂ ਨੇ ਪਸ਼ੂਆਂ ਲਈ ਚਾਰੇ ਦੇ ਚਾਰ ਟਰੱਕ ਵੀ ਲਿਆਂਦੇ ਹਨ ਕਿਉਂਕਿ ਰਾਜ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਪਸ਼ੂਆਂ ਨੂੰ ਵੀ ਵੱਡਾ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ | ਕਿਉਂਕਿ ਵੱਡੀ ਮਾਤਰਾ ਵਿਚ ਰਾਹਤ ਸਮੱਗਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚ ਰਹੀ ਹੈ, ਇਸ ਲਈ ਸਮੱਗਰੀ ਨੂੰ ਕੁਸ਼ਲਤਾ ਨਾਲ ਵੰਡਣਾ ਵੀ ਜ਼ਰੂਰੀ ਹੈ | ਰਾਹਤ ਸਮੱਗਰੀ ਦੀ ਪ੍ਰਭਾਵਸ਼ਾਲੀ ਵੰਡ ਲਈ ਮੇਅਰ ਦੇ ਨਾਲ ਵਲੰਟੀਅਰਾਂ ਦੀ ਇਕ ਵਿਸ਼ੇਸ਼ ਟੀਮ ਵੀ ਗਈ ਹੈ |