23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪ੍ਰਸਿੱਧ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ ''ਕਲਮ ਦੀ ਜੋਤU ਪੁਰਸਕਾਰ ਨਾਲ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 04-09-2025
ਲੁਧਿਆਣਾ, 3 ਸਤੰਬਰ (ਡਾ. ਤਰਲੋਚਨ ਸਿੰਘ)-ਸਾਂਝਾ ਸਟੂਡੀਓ ਅਤੇ ਸਾਹਿਤ ਪ੍ਰਚਾਰ ਮੰਚ ਅੰਮਿ੍ਤਸਰ ਵਲੋਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਹਿਯੋਗ ਨਾਲ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਦੇ ਕਮੇਟੀ ਹਾਲ ਵਿਚ 'ਪਹਿਲਾ ਅਦਬੀ ਅਤੇ ਕਲਾ ਉਤਸਵ ਐਵਾਰਡ ਸਮਾਰੋਹ' ਕਰਵਾਇਆ ਗਿਆ | ਇਸ ਸਮਾਗਮ ਵਿਚ ਸਿੱਖਿਆ, ਸਾਹਿਤ ਅਤੇ ਸਮਾਜ ਸੇਵਾ ਦੀ ਤਿ੍ਵੈਣੀ ਤੇ ਪ੍ਰਸਿੱਧ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ ਨੂੰ ਮੁੱਖ ਮਹਿਮਾਨ ਮਨਪ੍ਰੀਤ ਸਿੰਘ ਮੱਲੇਵਾਲ ਮੈਨੇਜਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਅਤੇ ਪ੍ਰਬੰਧਕਾਂ ਵਲੋਂ ''ਕਲਮ ਦੀ ਜੋਤ ਪੁਰਸਕਾਰU ਨਾਲ ਸਨਮਾਨਿਤ ਕੀਤਾ ਗਿਆ | ਇਥੇ ਜ਼ਿਕਰਯੋਗ ਹੈ ਕਿ ਡਾ. ਕੋਚਰ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਨਿਵੇਕਲੀ ਪਛਾਣ ਬਣਾ ਚੁੱਕੇ ਹਨ | ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿਚ ਪੰਜਾਬ ਸਰਕਾਰ ਤੋਂ 'ਰਾਜ ਪੁਰਸਕਾਰ' ਅਤੇ ਭਾਰਤ ਸਰਕਾਰ ਤੋਂ 'ਕੌਮੀ ਪੁਰਸਕਾਰ' ਹਾਸਲ ਮਿਲ ਚੁੱਕਾ ਹੈ ਉੱਥੇ ਉਨ੍ਹਾਂ ਨੂੰ 'ਲਾਈਫ਼ ਟਾਈਮ ਐਜੂਕੇਸ਼ਨ ਅਚੀਵਮੈਂਟ ਐਵਾਰਡ' ਵੀ ਹਾਸਲ ਹੋ ਚੁੱਕਿਆ ਹੈ | ਉਹ ਹੁਣ ਤੱਕ 17 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾ ਚੁੱਕੇ ਹਨ | ਸਾਢੇ ਅੱਠ ਦਰਜਨ ਸਾਂਝੇ ਕਾਵਿ ਸੰਗ੍ਰਹਿਆਂ ਵਿਚ ਉਨ੍ਹਾਂ ਦੀਆਂ ਰਚਨਾਵਾਂ ਸ਼ਾਮਿਲ ਹਨ | ਉਨ੍ਹਾਂ ਦੀਆਂ ਰਚਨਾਵਾਂ ਸਿਲੇਬਸ ਵਿਚ ਵੀ ਸ਼ਾਮਿਲ ਹਨ | ਡਾ. ਕੋਚਰ ਨੇ ਕਈ ਦਰਜਨ ਪੁਸਤਕਾਂ ਦੇ ਮੁੱਖ-ਬੰਧ ਲਿਖੇ ਹਨ, ਰੀਵਿਊ ਕੀਤੇ ਹਨ ਤੇ ਸਮੇਂ ਸਮੇਂ ਗੋਸ਼ਟੀਆਂ ਵਿਚ ਪੇਪਰ ਵੀ ਪੜ੍ਹੇ ਹਨ | ਉਹ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਉਪ ਪ੍ਰਧਾਨ ਹਨ | ਉਹ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ, ਪਾਸਾਰ ਅਤੇ ਪ੍ਰਫੁੱਲਤਾ ਲਈ ਨਿਰੰਤਰ ਯਤਨਸ਼ੀਲ ਹਨ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਨਾਲ ਮੇਰੀ ਜਿੰਮੇਂਵਾਰੀ ਹੋਰ ਵੀ ਵੱਧ ਗਈ ਹੈ ਕਿ ਪੰਜਾਬੀ ਮਾਂ ਬੋਲੀ ਦੇ ਚੰਗੇਰੇ ਭਵਿੱਖ ਲਈ ਮੈਂ ਹੋਰ ਵੀ ਸੁਹਿਰਦਤਾ ਨਾਲ ਵੱਧ ਤੋਂ ਵੱਧ ਉਪਰਾਲੇ ਕਰਦੀ ਰਹਾਂ |

Ad Position 22
No active advertisement
ਪਿਛਲੀ ਖ਼ਬਰ ਮੇਅਰ ਇੰਦਰਜੀਤ ਕੌਰ ਰਾਹਤ ਸਮੱਗਰੀ ਦੇ 8 ਟਰੱਕ ਲੈ ਕੇ ਗਰਾਊਾਡ ਜ਼ੀਰੋ 'ਤੇ ਪਹੁੰਚੇ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਮਾਹਿਰ ਕਮੇਟੀ ਬਣਾਈ <br/>
Ad Position 24