23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਗੁਰਜੀਤ ਸਿੰਘ ਗਿੱਲ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਤਰਪਾਲਾਂ <br/>

Ad Position 21
No active advertisement
ਅਜੀਤ ਡੈਸਕ 04-09-2025
ਲੁਧਿਆਣਾ, 3 ਸਤੰਬਰ (ਜਸਵਿੰਦਰ ਸਿੰਘ)-ਜਿਨ੍ਹਾਂ ਘਰਾਂ ਦੀਆਂ ਲਗਾਤਾਰ ਪੈ ਰਹੇ ਮੀਂਹ ਕਾਰਨ ਛੱਤਾਂ ਚੋਣ ਲੱਗ ਪਈਆਂ ਸਨ, ਉਨ੍ਹਾਂ ਵਾਸਤੇ ਅੱਜ ਚੇਅਰਮੈਨ ਗੁਰਜੀਤ ਸਿੰਘ ਗਿੱਲ ਵੱਲੋਂ ਤਰਪਾਲਾਂ ਵੰਡੀਆਂ ਗਈਆਂ ਅਤੇ ਉਨ੍ਹਾਂ ਕਿਹਾ ਕਿ ਹੜ੍ਹ ਪੂਰੇ ਪੰਜਾਬ 'ਚ ਆਏ ਹੋਏ ਹਨ ਇਹ ਕੁਦਰਤੀ ਆਫਤ ਅੱਗੇ ਇਨਸਾਨ ਕੁਝ ਨਹੀਂ ਕਰ ਸਕਦਾ, ਪਰ ਕੁਦਰਤੀ ਆਫਤ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਜਰੂਰ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਲੁਧਿਆਣਾ ਪ੍ਰਸ਼ਾਸਨ ਤਾਜ਼ਾ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤਤਪਰ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਾ ਕਰਨ ਕਿਉਂਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪਹਿਲਾਂ ਹੀ ਸੁਖਾਵਾਂ ਮਾਹੌਲ ਸਿਰਜਣ ਲਈ ਠੋਸ ਯਤਨ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਡਾਇੰਗ ਐਸੋਸੀਏਸ਼ਨ ਨੇ ਰੰਗਾਈ ਦੇ ਰੇਟਾਂ 'ਚ ਕੀਤਾ ਵਾਧਾ <br/> ਅਗਲੀ ਖ਼ਬਰ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਦੂਸਰੇ ਦਿਨ ਵੀ ਰਹੀ ਜਾਰੀ <br/>
Ad Position 24