23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਲੁਧਿਆਣਾ ਡਾਇੰਗ ਐਸੋਸੀਏਸ਼ਨ ਨੇ ਰੰਗਾਈ ਦੇ ਰੇਟਾਂ 'ਚ ਕੀਤਾ ਵਾਧਾ <br/>

Ad Position 21
No active advertisement
ਅਜੀਤ ਡੈਸਕ 04-09-2025
ਲੁਧਿਆਣਾ, 3 ਸਤੰਬਰ (ਜਗਮੀਤ ਸਿੰਘ)-ਰੰਗਾਈ ਉਦਯੋਗਾਂ 'ਚ ਬਾਲਣ ਦੇ ਰੂਪ 'ਚ ਵਰਤੇ ਜਾਣ ਵਾਲੇ ਚੌਲਾਂ ਦੇ ਛਿਲਕੇ, ਪੱਤਾ ਕੁੱਟੀ ਅਤੇ ਪੈਂਟ ਕੁੱਕ ਦੇ ਵਧੇ ਹੋਏ ਰੇਟਾਂ ਦੇ ਚਲਦੇ ਲੁਧਿਆਣਾ ਡਾਇੰਗ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਤਾਜਪੁਰ ਰੋਡ ਸਥਿਤ 50 ਐਮ.ਐਲ.ਡੀ. ਕਾਮਨ ਇੰਫਲੂਐਂਟ ਟ੍ਰੀਟਮੈਂਟ ਪਲਾਂਟ 'ਚ ਹੋਈ | ਇਸ ਮੀਟਿੰਗ 'ਚ ਅਸ਼ੋਕ ਮੱਕੜ, ਕਮਲਦੇਵ ਚੌਹਾਨ, ਬੌਬੀ ਜਿੰਦਲ, ਗੁਰਪ੍ਰੀਤ ਸਿੰਘ, ਜਸਮੇਲ ਸਿੰਘ, ਜਪ ਸਿੰਘ, ਬਾਬੂ ਲਾਲ, ਅਵਤਾਰ ਸਿੰਘ, ਮੁਕੇਸ਼ ਕੁਮਾਰ, ਮਨੋਜ ਮੱਕੜ, ਹਿਮਾਂਸ਼ੂ ਤਿਆਗੀ, ਅੰਕਿਤ ਖੰਨਾ, ਹਰਪਾਲ ਸਿੰਘ, ਵਿਪਿਨ ਕੁਮਾਰ, ਸਰਬਜੀਤ ਸਿੰਘ ਮੱਕੜ ਅਤੇ ਹੋਰ ਸਾਥੀ ਸ਼ਾਮਿਲ ਹੋਏ | ਮੀਟਿੰਗ ਦੌਰਾਨ ਰੰਗਾਈ ਇਕਾਈਆਂ ਦੇ ਕਾਰੋਬਾਰੀਆਂ ਨੇ ਸਰਵਸੰਮਤੀ ਨਾਲ ਰੰਗਾਈ ਦੇ ਰੇਟ ਵਧਾਉਣ ਦਾ ਫ਼ੈਸਲਾ ਕੀਤਾ | ਲੁਧਿਆਣਾ ਡਾਇੰਗ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਸਰਵਸੰਮਤੀ ਨਾਲ ਕੀਤੇ ਫ਼ੈਸਲੇ 'ਚ ਪੌਲੀਸਟਰ ਰੰਗਾਈ 3 ਰੁਪਏ ਪ੍ਰਤੀ ਕਿੱਲੋ, ਪੀ.ਸੀ. ਰੰਗਾਈ 5 ਰੁਪਏ ਕਿੱਲੋ, ਇਕਰੈਲਿਕ ਧਾਗਾ ਰੰਗਾਈ 5 ਰੁਪਏ ਪ੍ਰਤੀ ਕਿੱਲੋ, ਨਾਈਲੋਨ ਹੀਅਰ ਧਾਗਾ 5 ਰੁਪਏ ਪ੍ਰਤੀ ਕਿੱਲੋ ਅਤੇ ਸਟੰਨਰ 2 ਪ੍ਰਤੀ ਕਿੱਲੋ ਦੇ ਵਾਧੇ ਨਾਲ ਰੇਟ ਵਧਾਏ ਗਏ ਹਨ | ਇਹ ਵਧੇ ਹੋਏ ਰੇਟ 1 ਸਤੰਬਰ, 2025 ਤੋਂ ਲਾਗੂ ਮੰਨੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਜਵੱਦੀ ਟਕਸਾਲ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਚਾਰ ਟਰੱਕ ਰਵਾਨਾ <br/> ਅਗਲੀ ਖ਼ਬਰ ਗੁਰਜੀਤ ਸਿੰਘ ਗਿੱਲ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਤਰਪਾਲਾਂ <br/>
Ad Position 24