ਲੁਧਿਆਣਾ, 5 ਸਤੰਬਰ (ਜਸਵਿੰਦਰ ਸਿੰਘ)-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸ਼ੁੱਕਰਵਾਰ ਨੂੰ ਪਸ਼ੂ ਪਾਲਣ ਵਿਭਾਗ ਨੂੰ ਸਤਲੁਜ ਦਰਿਆ ਦੇ ਨੇੜੇ ਪੈਂਦੇ 14 ਪਿੰਡਾਂ ਵਿਚ ਘਰ-ਘਰ ਪਸ਼ੂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ | ਵਿਆਪਕ ਕਵਰੇਜ ਨੂੰ ਯਕੀਨੀ ਬਣਾਉਣ ਲਈ ਵੈਟਰਨਰੀ ਅਫ਼ਸਰਾਂ, ਇੰਸਪੈਕਟਰਾਂ ਅਤੇ ਸਹਾਇਕ ਸਟਾਫ਼ ਵਾਲੀਆਂ ਵੈਟਰਨਰੀ ਟੀਮਾਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕੰਮ ਕਰਨਗੀਆਂ | ਵਿਭਾਗ ਨੇ ਵਾਧੂ ਸਿਹਤ ਸੰਭਾਲ ਸਹਾਇਤਾ ਪ੍ਰਦਾਨ ਕਰਨ ਲਈ ਮੱਤੇਵਾੜਾ ਮੰਡੀ ਤੇ ਖ਼ਾਸੀ ਕਲਾਂ ਮੰਡੀ ਵਿਖੇ ਪਸ਼ੂ ਬਚਾਅ ਕੇਂਦਰ ਵੀ ਸਥਾਪਤ ਕੀਤੇ ਹਨ | ਇਹ ਪਹਿਲ ਹੇਠ ਲਿਖੇ ਮੇਹਰਬਾਨ, ਮੰਗਲੀ ਕਾਦਰ, ਮਾਂਗਟ, ਰਾਵਤ, ਖਵਾਜਕੇ, ਢੇਰੀ, ਬੂਟ, ਖ਼ਾਸੀ ਖ਼ੁਰਦ, ਸਸਰਾਲੀ ਕਾਲੋਨੀ, ਬੂਥਗੜ੍ਹ, ਹਵਾਸ, ਮੱਤੇਵਾੜਾ, ਸੀੜਾ ਅਤੇ ਮੰਗਲੀ ਟਾਂਡਾ ਪਿੰਡਾਂ ਨੂੰ ਕਵਰ ਕਰਦੀ ਹੈ | ਸੀਨੀਅਰ ਵੈਟਰਨਰੀ ਅਫ਼ਸਰ ਡਾ. ਰਾਜੇਸ਼ ਕੁਮਾਰ ਮਲਿਕ ਨੂੰ ਕਾਰਜਾਂ ਦੀ ਨਿਗਰਾਨੀ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ |