19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸਮਾਰਟ ਸਕੂਲ ਮੋਤੀ ਨਗਰ ਦੇ ਅਧਿਆਪਕਾਂ, ਇਲਾਕਾ ਨਿਵਾਸੀਆਂ ਤੇ ਸੰਸਥਾ ਨਵਚੇਤਨਾ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੀ ਰਾਹਤ ਸਮੱਗਰੀ <br/>

Ad Position 21
No active advertisement
ਹੜ੍ਹ ਪੀੜਤਾਂ ਨੰੂ ਰਾਹਤ ਸਮੱਗਰੀ ਭੇਜਣ ਮੌਕੇ ਮੌਜੂਦ ਬੀ. ਪੀ. ਈ. ਓ. ਇੰਦੂ ਸੂਦ, ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਤੇ ਹੋਰ | ਤਸਵੀਰ : ਸੇਵਕ ਸਿੰਘ <br/> 06-09-2025
ਲੁਧਿਆਣਾ, 5 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸਮਾਰਟ ਸਕੂਲ ਮੋਤੀ ਨਗਰ ਦੇ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਸਮੂਹ ਸਟਾਫ, ਬੱਚਿਆਂ ਦੇ ਮਾਪਿਆਂ, ਇਲਾਕਾ ਨਿਵਾਸੀਆਂ ਤੇ ਸੰਸਥਾ ਨਵਚੇਤਨਾ ਦੇ ਸਹਿਯੋਗ ਨਾਲ ਹੜ੍ਹ ਪੀੜਤ ਇਲਾਕਿਆਂ ਨੂੰ ਰਾਹਤ ਸਮੱਗਰੀ ਭੇਜੀ ਗਈ | ਇਸ ਮੌਕੇ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਮੌਕੇ ਬੀ. ਪੀ. ਈ. ਓ. ਮਾਂਗਟ-2, ਇੰਦੂ ਸੂਦ ਖਾਸ ਤੌਰ 'ਤੇ ਮੌਜੂਦ ਸਨ | ਬੀ. ਪੀ. ਈ. ਓ. ਇੰਦੂ ਸੂਦ ਨੇ ਦੱਸਿਆ ਕਿ ਸਕੂਲ ਮੁਖੀ ਸੁਖਧੀਰ ਸਿੰਘ ਦੇ ਯਤਨਾਂ ਹੇਠ ਵੱਡੀ ਮਾਤਰਾ 'ਚ ਰਾਸ਼ਨ, ਬੂਟ, ਆਟਾ, ਚੌਲ, ਤਰਪਾਲਾਂ, ਦਵਾਈਆਂ, ਪਾਣੀ ਆਦਿ ਇਕੱਤਰ ਕਰਕੇ ਹੜ੍ਹ ਪੀੜਤ ਇਲਾਕਿਆਂ ਨੂੰ ਭੇਜ ਕੇ ਆਪਣਾ ਫਰਜ਼ ਨਿਭਾਇਆ ਗਿਆ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਅÏਖੀ ਘੜੀ 'ਚ ਆਪਣੀ ਜ਼ਿੰਮੇਵਾਰੀ ਨਿਭਾਈਏ ਅਤੇ ਪੰਜਾਬ ਨੂੰ ਮੁੜ ਖੜ੍ਹਾ ਕਰਨ ਵਿਚ ਆਪਣਾ ਯੋਗਦਾਨ ਪਾਈਏ | ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਬਹੁਤ ਹੀ ਅਹਿਮ ਦਿਨ ਹੈ ਅਤੇ ਅਧਿਆਪਕ ਦਿਵਸ 'ਤੇ ਅਧਿਆਪਕਾਂ ਦੁਆਰਾ ਸਮਾਜ ਲਈ ਕੀਤਾ ਗਿਆ ਉਪਰਾਲਾ ਅਧਿਆਪਕ ਹੋਣ ਉਪਰ ਮਾਣ ਮਹਿਸੂਸ ਕਰਵਾਉਂਦਾ ਹੈ | ਸੇਖੋਂ ਨੇ ਕਿਹਾ ਕਿ ਅਧਿਆਪਕ ਦੀ ਜ਼ਿੰਮੇਵਾਰੀ ਸਿਰਫ਼ ਸਕੂਲ ਦੀ ਚਾਰਦੀਵਾਰੀ ਦੇ ਅੰਦਰ ਤੱਕ ਨਹੀਂ ਬਲਕਿ ਅਧਿਆਪਕ ਨੂੰ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਣ ਦੀ ਵੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਇਸ ਯੋਗਦਾਨ 'ਚ ਵਿਸ਼ੇਸ਼ ਤੌਰ 'ਤੇ ਇੰਦੂ ਸੂਦ, ਸੁਖਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਯੋਗੇਸ਼ ਲੂਥਰਾ, ਬਜਰੰਗ ਬੁੱਕ ਸ਼ਾਪ, ਅਰੋੜਾ ਕਰਿਆਨਾ ਸਟੋਰ, ਡਰੈਸਕੋ ਯੂਨੀਫਾਰਮ, ਟੰਡਨ ਸਾਹਿਬ, ਸਮੂਹ ਸਟਾਫ ਅਤੇ ਨਵਚੇਤਨਾ ਦੁਆਰਾ ਵਿਸ਼ੇਸ਼ ਭੂਮਿਕਾ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਅੱਜ ਬੀਜਿਆ ਵਿੱਦਿਆ ਦਾ ਬੀਜ ਭਵਿੱਖ ਵਿਚ ਰੁੱਖ ਬਣੇਗਾ-ਉਪ ਕੁਲਪਤੀ ਗੋਸਲ <br/> ਅਗਲੀ ਖ਼ਬਰ ਕੇਂਦਰ ਕੋਲੋਂ ਹੜ੍ਹ ਪ੍ਰਭਾਵਿਤ ਪੰਜਾਬ ਦੇ ਲਾਭਪਾਤਰੀਆਂ ਲਈ ਮੁਫ਼ਤ ਕਣਕ ਦਾ ਅਗਾਊਾ ਕੋਟਾ ਜਾਰੀ ਕਰਨ ਦੀ ਮੰਗ <br/>
Ad Position 24