ਲੁਧਿਆਣਾ, 5 ਸਤੰਬਰ (ਜਗਮੀਤ ਸਿੰਘ)-ਇੰਟਕ ਦੇ ਸੂਬਾ ਪ੍ਰਧਾਨ ਸੁਰਿੰਦਰ ਸ਼ਰਮਾ ਵਲੋਂ ਲੰਬੇ ਸਮੇਂ ਤੱਕ ਇੰਟਕ ਦੇ ਜ਼ਿਲ੍ਹਾ ਸੰਗਠਨ ਦੀ ਅਗਵਾਈ ਕਰਨ ਵਾਲੇ ਸਮਾਜ ਸੇਵੀ ਤੇ ਸਰਗਰਮ ਆਗੂ ਸਵਰਨ ਸਿੰਘ ਨੂੰ ਮੁੜ ਤੋਂ ਜ਼ਿਲ੍ਹਾ ਲੁਧਿਆਣਾ ਇੰਟਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਸੰਬੰਧੀ ਸਵਰਨ ਸਿੰਘ ਨੇ ਦੱਸਿਆ ਕਿ ਸੰਗਠਨ ਹਾਈਕਮਾਂਡ ਵਲੋਂ ਉਨ੍ਹਾਂ ਦੇ ਤਾਲਮੇਲ ਤੇ ਸਾਰੇ ਮੈਂਬਰਾਂ ਨੂੰ ਇਕਜੁੱਟ ਕਰਕੇ ਰੱਖਣ ਨੂੰ ਦੇਖਦੇ ਹੋਏ ਮੁੜ ਜ਼ਿਲ੍ਹਾ ਇੰਟਕ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਲਈ ਸੀਨੀਅਰ ਆਗੂ ਸੁਭਾਸ਼ ਸ਼ਰਮਾ ਤੇ ਸੁਰਿੰਦਰ ਸ਼ਰਮਾ ਦੇ ਉਹ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ਸਾਥ ਦਿੱਤਾ | ਜ਼ਿਲ੍ਹਾ ਇੰਟਕ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਪੂਰੀ ਸਰਗਰਮੀ ਤੇ ਮਿਹਨਤ ਨਾਲ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ |