ਇਆਲੀ/ਥਰੀਕੇ, 6 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸਿੰਘ ਸਭਾ ਲਹਿਰ ਦੇ ਬਾਨੀ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਦਾ 124ਵਾਂ ਬਰਸੀ ਸਮਾਗਮ ਅੱਜ ਪਿੰਡ ਸਿੰਘਪੁਰਾ ਵਿਖੇ ਗਿਆਨੀ ਦਿੱਤ ਸਿੰਘ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਕਰਤਿੰਦਰਪਾਲ ਸਿੰਘ ਸਿੰਘਪੁਰਾ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭੱਲੇ ਲਈ ਸੰਗਤਾਂ ਨੇ ਅਰਦਾਸ ਬੇਨਤੀ ਕੀਤੀ | ਉਪਰੰਤ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਈਸ਼ਰ ਸਿੰਘ ਟਿੱਬਾ, ਲਖਵਿੰਦਰ ਸਿੰਘ ਘਮਣੇਵਾਲ, ਪ੍ਰੋਫੈਸਰ ਸੰਦੀਪ ਕੌਰ, ਗੁਰਮੀਤ ਸਿੰਘ ਇਆਲੀ ਖੁਰਦ ਆਦਿ ਬੁਲਾਰਿਆਂ ਨੇ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਜਾਤ-ਪਾਤ ਅਤੇ ਊਚ ਨੀਚ ਦੇ ਭੇਦ-ਭਾਵ ਨੂੰ ਮਿਟਾਉਣ ਵਾਲਾ ਇਕ ਮਹਾਨ ਕ੍ਰਾਂਤੀਕਾਰੀ ਯੋਧਾ ਦੱਸਿਆ ਅਤੇ ਪੰਜਾਬ ਸਮੇਤ ਪੂਰੇ ਦੇਸ਼ ਅੰਦਰ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਇਸ ਮਹਾਨ ਵਿਦਵਾਨ, ਸੁੱਤੀ ਸਿੱਖ ਕੌਮ ਨੂੰ ਜਗਾਉਣ ਵਾਲੇ, ਦੁਨੀਆ ਦੇ ਪਹਿਲੇ ਪੰਜਾਬੀ ਪ੍ਰੋਫੈਸਰ, ਵਿਸ਼ਵ ਦੇ ਮਹਾਨ ਸਮਾਜਿਕ ਸੁਧਾਰਕ ਅਤੇ 70 ਪੁਸਤਕਾਂ ਦੇ ਲੇਖਕ ਨੂੰ ਯਾਦ ਕਰਦਿਆਂ ਫ਼ਕਰ ਮਹਿਸੂਸ ਕੀਤਾ | ਇਸ ਮੌਕੇ ਇੰਜੀਨੀਅਰ ਨਿਰਮਲ ਸਿੰਘ ਵਿੱਤ ਸਕੱਤਰ, ਸਰਪੰਚ ਅਲਬੇਲ ਸਿੰਘ ਘਮਣੇਵਾਲ, ਹਰਦਿਆਲ ਸਿੰਘ ਸਰਪੰਚ ਵਲੀਪੁਰ, ਉਜਾਗਰ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਰਾਣਾ ਸਾਬਕਾ ਸਰਪੰਚ, ਜਰਨੈਲ ਸਿੰਘ ਭੋਲਾ, ਧੰਨਜੀਤ ਸਿੰਘ ਝੱਮਟ, ਮਨਜੀਤ ਸਿੰਘਪੁਰਾ, ਨਾਇਬ ਸਿੰਘ, ਅਮਰ ਸਿੰਘ ਭੱਠਾ ਧੂਆ, ਜਤਿੰਦਰ ਸਿੰਘ ਮਲਕਪੁਰ, ਅਮਰੀਕ ਸਿੰਘ ਨੂਰਪੁਰ, ਸੰਤੋਖ ਸਿੰਘ ਪ੍ਰਤਾਪ ਸਿੰਘ ਵਾਲਾ, ਬਲਬੀਰ ਸਿੰਘ ਬੜੈਚ, ਸ਼ਿਵ ਦਿਆਲ ਸਿੰਘ, ਭਗਵਾਨ ਸਿੰਘ ਇਆਲੀ ਖੁਰਦ, ਨਰਿੰਦਰ ਸਿੰਘ, ਪਰਮਿੰਦਰ ਸਿੰਘ ਸੋਨੂ ਪੰਚ, ਸਰਬਜੀਤ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ, ਸੱਜਣ ਸਿੰਘ, ਜਸਵਿੰਦਰ ਸਿੰਘ, ਦਲਜੀਤ ਸਿੰਘ, ਸੁਰਜੀਤ ਕੌਰ, ਹਰਬੰਸ ਕੌਰ, ਕੁਲਵਿੰਦਰ ਕੌਰ, ਕੁਲਵੰਤ ਕੌਰ, ਹਰਪ੍ਰੀਤ ਕੌਰ, ਗੁਰਮੇਲ ਕੌਰ, ਹਰਮੇਲ ਕੌਰ, ਜਸਪ੍ਰੀਤ ਕੌਰ ਪੰਚ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ |