ਡਾਬਾ/ਲੁਹਾਰਾ, 21 ਸਤੰਬਰ (ਕੁਲਵੰਤ ਸਿੰਘ ਸੱਪਲ)-ਭਾਰਤੀ ਜਨਤਾ ਪਾਰਟੀ ਬੀ.ਸੀ. ਸੈੱਲ ਪੰਜਾਬ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਐਸ. ਐਸ., ਕੌਂਸਲਰ ਰਜੇਸ਼ ਕੁਮਾਰ ਮਿਸ਼ਰਾ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ 'ਚ ਪ੍ਰਵਾਸੀਆਂ ਨੂੰ ਬਾਹਰ ਕੱਢਣ 'ਤੇ ਉਨ੍ਹਾਂ ਖਿਲਾਫ ਜੋ ਪੰਚਾਇਤਾਂ ਨੇ ਮਤੇ ਪਏ ਸਨ, ਦੇ ਇਸ ਫੈਸਲੇ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ 'ਚ ਜੋ ਪ੍ਰਵਾਸੀ ਕੰਮ ਕਰਦੇ, ਉਹ ਸਾਰੇ ਅਪਰਾਧੀ ਨਹੀਂ, ਜੇਕਰ ਕੋਈ ਮਾੜੀ ਕਾਰਵਾਈ ਕਰਦਾ ਹੈ ਤਾਂ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਨਾ ਕਿ ਪੂਰੇ ਸਮਾਜ ਨੂੰ | ਐੱਸ.ਐੱਸ. ਅਤੇ ਕੌਂਸਲਰ ਰਜੇਸ ਮਿਸ਼ਰਾ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪੰਜਾਬ ਕਦੀ ਵੀ ਫਿਰਕਾ ਪ੍ਰਸਤੀ ਵੱਲ ਨਹੀਂ ਝਾਕਦਾ, ਬਲਕਿ ਪੰਜਾਬੀ ਆਪਸ ਵਿਚ ਮਿਲ ਕੇ ਰਹਿਣ ਰਹਿਮ ਦਿਲ ਅਤੇ ਦਿਆਲੂ ਸੁਭਾਅ ਵਜੋਂ ਪੂਰੀ ਦੁਨੀਆਂ ਵਿਚ ਜਾਣੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਲਈ ਪੰਜਾਬ 'ਚ ਕੋਈ ਥਾਂ ਨਹੀਂ, ਇਸ ਲਈ ਪੰਜਾਬੀਆਂ ਨੂੰ ਆਪਸੀ ਸਾਂਝ ਨੂੰ ਕਾਇਮ ਰੱਖ ਕੇ ਨਫਰਤ ਦੀ ਬਜਾਏ ਮਾੜੇ ਕਿਰਦਾਰ ਵਾਲਿਆਂ ਦੇ ਚਿਹਰੇ ਨੰਗੇ ਕਰਕੇ ਕਾਨੂੰਨ ਦੇ ਹਵਾਲੇ ਕਰਨੇ ਚਾਹੀਦੇ ਹਨ | ਇਸ ਮੌਕੇ ਕੌਂਸਲਰ ਕੁਲਵੰਤ ਸਿੰਘ ਆਦਿ ਆਗੂ ਸ਼ਾਮਿਲ ਸਨ |